ਕੈਪਟਨ ਦੇ ਰਾਜ ’ਚ 180 ਕਿਸਾਨਾਂ ਕੀਤੀ ਖੁਦਕੁਸ਼ੀ : ਪੰਜਾਬ ਭਾਜਪਾ

ਪੰਜਾਬ ਸਰਕਾਰ ਨੇ ਕਿਸੇ ਵੀ ਪੀੜਤ ਕਿਸਾਨ ਪਰਿਵਾਰ ਨੂੰ ਵਧਿਆ ਮੁਆਵਜ਼ਾ ਨਹੀਂ ਦਿੱਤਾ : ਸ੍ਰੀ ਵਿਜੇ ਸਾਂਪਲਾ

ਚੰਡੀਗੜ੍ਹ/ਜਲੰਧਰ, 17 ਅਗਸਤ- ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿਚ 180 ਕਿਸਾਨ ਖੁਦਕੁਸ਼ੀ ਕਰ ਚੁਕੇ ਹਨ। ਇੰਨਾ ਹੀ ਨਹੀਂ ਇਨ੍ਹਾਂ ਵਿਚੋਂ ਇਕ ਵੀ ਕਿਸਾਨ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਵਧਾਇਆ ਮੁਆਵਜ਼ਾ ਨਹੀਂ ਮਿਲਿਆ।ਇਹ ਖੁਲਾਸਾ ਪੰਜਾਬ ਭਾਜਪਾ ਨੇ ਕੈਪਟਨ ਦੇ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ ਵਿਚ ਕੀਤਾ ਹੈ।ਜਲੰਧਰ ਵਿਚ ਪਾਰਟੀ ਦੇ ਮੁਖ ਦਫਤਰ ਵਿਚ ਰਿਪੋਰਟ ਜਾਰੀ ਕਰਦਿਆਂ ਪਾਰਟੀ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਤੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੈਪਟਨ ਦੀ ਅਧੂਰੀ ਕਰਜ਼ਾ ਮੁਆਫੀ ਨੀਤੀ ਤੋਂ ਦੁਖੀ ਕਿਸਾਨਾਂ ਵਿਚ ਖੁਦਕੁਸ਼ੀ ਦਾ ਰੁਝਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰਮਸਾਰ ਕਰਨ ਵਾਲੀ ਗਲ ਹੈ ਕਿ ਖੁਦਕੁਸ਼ੀ ਕਰ ਚੁਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ ਮੁਆਵਜ਼ੇ ਲਈ ਧਰਨੇ ਲਾਉਣੇ ਪੈ ਰਹੇ ਹਨ।ਲਫੀ ਸਾਂਪਲਾ ਨੇ ਕਿਹਾ ਕਿ ਹੁਣ ਪੰਜਾਬ ਦੀ ਹਾਲਤ ਇਹ ਹੈ ਕਿ ਕਰਜ਼ਾ ਮੁਆਫ਼ੀ ਦੀ ਆਸ ‘ਚ ਕਿਸਾਨ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਦੇ ਡਿਫਾਲਟਰ ਹੋ ਗਏ ਹਨ। ਹੁਣ ਨਵੀਂ ਫ਼ਸਲ ਲਈ ਉਸ ਨੂੰ ਸ਼ਾਹੂਕਾਰਾਂ ਤੋਂ 15 ਤੋਂ 18 ਫ਼ੀਸਦੀ ਵਿਆਜ ‘ਤੇ ਕਰਜ਼ਾ ਚੁਕਣਾ ਪੈ ਰਿਹਾ ਹੈ। ਉਨ੍ਹਾਂ ਤੇ ਇਲਜ਼ਾਮ ਲਾਇਆ ਕਿ ਇਕ ਪਾਸੇ ਤਾਂ ਸਿੰਜਾਈ ਮਹਿਕਮੇ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਪਰ ਦੂਜੇ ਪਾਸੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਪੂਰੇ ਸਮੇਂ ਰੇਤ ਦੇ ਵਪਾਰ, ਚਾਹੇ ਉਹ ਨਾਜ਼ਾਇਜ਼ ਮਾਈਨਿੰਗ ਹੋਵੇ ਜਾਂ ਫਿਰ ਖੁਦ ਨੂੰ ਜਸਟਿਸ ਨਾਰੰਗ ਕਮਿਸ਼ਨ ਤੋਂ ਕਲੀਨ ਚਿਟ ਦਿਵਾਉਣ ’ਚ ਰੁਝੇ ਹਨ।

Send this to a friend