ਧੂਰੀ, 17 ਅਗਸਤ (ਸੰਜੀਵ ਸਿੰਗਲਾ)- ਆੜਤੀਆ ਐਸੋਸੀਏਸ਼ਨ ਪੰਜਾਬ ਵਿਜੈ ਕਾਲੜਾ ਦਾ ਧੂਰੀ ਆਉਣ ਤੇ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਨਿੱਘਾ ਸਵਾਗਤ ਕੀਤਾ। ਆੜਤੀਆ ਵਲੋਂ ਰਤਨਾ ਰਿਜ਼ੋਰਟ ਵਿਚ ਰਖੀ ਮਿਟਿੰਗ ਨੂੰ ਸੰਬੋਦਣ ਕਰਦਿਆਂ ਪੰਜਾਬ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਹਰਰੋਜ ਅਖਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ ਕਿ ਕਿਸਾਨ ਨੇ ਆੜਤੀਏ ਦੇ ਪੈਸੇ ਦੇਣੇ ਸੀ ਆੜਤੀਆ ਤੰਗ ਕਰਦਾ ਸੀ ਤਾਂ ਖੁਦਕਾਸ਼ੀ ਕਰ ਲਈ ਪਰ ਇਹ ਬਿਲਕੁਲ ਗਲਤ ਹੈ ਆੜਤੀਆ ਕਿਸਾਨ ਨੂੰ ਪੈਸੇ ਫ਼ਸਲ ਦੀ ਸਾਮ-ਸੰਬਾਲ ਕਰਨ ਅਤੇ ਖੇਤੀਬਾੜੀ ਦੀ ਮਿਆਰ ਨੂੰ ਉਚਾ ਚੁਕਣ ਲਈ ਪੈਸੇ ਉਦਾਰ ਦਿੰਦਾ ਹੈ ਕਿਸਾਨ ਪੈਸੇ ਦਾ ਸਹੀ ਉਪਜੋਗ ਆਪਣੀ ਖੇਤੀਬਾੜੀ ਦੀ ਸਾਮ-ਸੰਬਾਲ ਤੇ ਕਰੇ। ਆੜਤੀਆ ਕਿਸਾਨ ਨੂੰ ਪੈਸੇ ਦੇ ਕੇ ਉਸ ਦੀ ਹਰ ਪਖੋਂ ਮਦਦ ਕਰਦਾ ਹੈ ਕੋਈ ਗੁਨਾਹ ਨਹੀਂ ਕਰਦਾ ਜੇ। ਕਿਸਾਨ ਦੀ ਮੌਤ ਹੋਣ ਦੇ ਕੇ ਹੋਰ ਕਰਨ ਵੀ ਹੁੰਦੇ ਹਨ ਪਰ ਅਖੌਤੀ ਜਥੇਬੰਦੀਆਂ ਕਿਸਾਨ ਦੀ ਮੌਤ ਨੂੰ ਆੜਤੀਏ ਨਾਲ ਜੋੜ ਕੇ ਕਿਸਾਨ ਅਤੇ ਆੜਤੀਏ ਦੇ ਨੋਹ-ਮਾਸ ਦੇ ਮੁਦਤਾਂ ਤੋਂ ਚਲੇ ਆਰਹੇ ਰਿਸ਼ਤੇ ਨੂੰ ਖਰਾਬ ਕਰ ਰਹੇ ਹਨ ਕਿਸਾਨ ਖੁਦਕੁਸ਼ੀ ਦੇ ਕਈ ਹੋਰ ਕਾਰਣ ਵੀ ਹੋ ਸਕਦੇ ਹਨ ਸਰਕਾਰ ਨੂੰ ਜਾਂਚ ਪੜਤਾਲ ਕਰਕੇ ਹੀ ਕਿਸੇ ਸਿਟੇ ਤੇ ਪਹੁੰਚ ਕੇ ਕਿਸਾਨਾਂ ਦੀਆਂ ਖੁਦਕਸ਼ੀਆਂ ਨੂੰ ਰੋਕਣਾ ਚਾਹਿਦਾ ਹੈ।ਸਰਕਾਰ ਵਲੋਂ ਲਿਤਾ ਗਇਆ ਟਰਕ ਯੂਨੀਅਨਾਂ ਤੋੜਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਟਰਕ ਯੂਨੀਅਨਾਂ ਨੂੰ ਤੋੜਨ ਨਾਲ ਸਰਕਾਰ ਨੂੰ ਕਰੋੜਾਂ ਦਾ ਫਾਇਦਾ ਹੋਵੇਗਾ।ਸਿਆਸਤ ਦਾਨ ਇਸ ਨਾਲ ਜੁੜਕੇ ਆਪਣੀ ਸਿਆਸਤ ਚਮਕਾਂਨ ਲਗੇ ਹੋਏ ਹਨ ਜਦਕਿ ਮਾਲ ਦੀ ਢੋਹਾਂ ਢਉਆਈ ਦਾ ਕੰਮ ਤਾਂ ਟਰਕਾਂ ਨਾਲ ਹੀ ਹੋਣਾ ਹੈ ਟਰਾਂਸਪੋਰਟ ਬਨਣ ਨਾਲ ਰੇਟ ਬਾਜਵ ਹੋ ਜਾਣਗੇ ਜੋ ਪਹਿਲਾਂ ਵਪਾਰੀਆਂ ਨੂੰ ਟਰਕ ਯੂਨੀਅਨ ਵਾਲੇ ਆਪਣੀ ਮਨਮਰਜੀ ਦੇ ਰੇਟ ਦਾ ਕਰਾਇਆ ਲੈਕੇ ਲੁਟਦੇ ਸੀ ਉਹ ਹੁਣ ਖਤਮ ਹੋ ਜਾਵੇਗ਼ੀ ਇਸ ਮੌਕੇ ਵਾਇਸ ਪ੍ਰਧਾਨ ਅਮਰਜੀਤ ਬਰਾੜ, ਰਾਜ ਕੁਮਾਰ ਭਲਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਗੋਬਿੰਦ ਰਾਮ, ਹਾਜਰੀ ਲਾਲ ਪੁਰਬ ਪ੍ਰਧਾਨ ਧੂਰੀ, ਹਰਮਨ ਰਿਮੀ, ਨਵੀਨ ਕੁਮਾਰ, ਮਲਕੀਤ ਸਿੰਘ, ਗੁਰਦੀਪ ਸਿੰਘ, ਹਰਦੀਪ ਬੜੇਚ, ਜਾਗ ਸਰਪੰਚ, ਖਰੇਤੀ ਰਾਮ, ਮਾਲਕਿਤ ਸਿੰਘ ਹੋਰ ਮੈਂਬਰ ਮੌਜੂਦ ਸਨ।