ਚੀਨ ਦੀਆਂ ਗੁਆਂਢੀ ਦੇਸ਼ਾਂ ਨੂੰ ਭੱਬਕੀਆਂ ਤੇ 14 ਦੇਸ਼ਾਂ ਨਾਲ ਸਰਹੱਦੀ ਰੇੜਕਾ

ਸੰਸਾਰਕ ਸਰੋਕਾਰਾਂ ਵਿੱਚ ਚੀਨ ਨੂੰ ਰੂਸ ਦਾ ਮਹੱਤਵਪੂਰਨ ਸਹਿਯੋਗੀ ਮੰਨਿਆ ਜਾਂਦਾ ਹੈ ਪਰ ਰੂਸ ਅਤੇ ਚੀਨ ਦੇ ਆਪਸੀ ਸੰਬੰਧ ਹਮੇਸ਼ਾਂ ਸ਼ਾਂਤੀਪੂਰਨ ਨਹੀਂ ਰਹੇ। ਰੂਸ ਨਾਲ ਲੱਗਦੀ ਕਈ ਵਰਗ ਕਿਲੋਮੀਟਰ ਸਰਹੱਦ ’ਤੇ ਚੀਨ ਆਪਣੀ ਦਾਅਵੇਦਾਰੀ ਪ੍ਰਗਟਾ ਚੁੱਕਾ ਹੈ। ਦੋਵਾਂ ਦੇਸ਼ਾਂ ਦਰਮਿਆਨ ਕਈ ਸਮਝੌਤੇ ਹੋ ਚੁੱਕੇ ਹਨ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ। ਰੂਸ ਅਤੇ ਚੀਨ ਦਰਮਿਆਨ 1969 ’ਚ ਸਰਹੱਦ ਨੂੰ ਲੈ ਕੇ ਲੜਾਈ ਹੋ ਚੁੱਕੀ ਹੈ। ਵਿਸ਼ਵ ਦੀਆਂ ਇਨ੍ਹਾਂ ਦੋਵਾਂ ਵੱਡੀਆਂ ਤਾਕਤਾਂ ਦਰਮਿਆਨ ਇਸ ਤੋਂ ਪਹਿਲਾਂ ਕਦੇ ਇੰਨੇ ਵਡੇ ਪੱਧਰ ‘ਤੇ ਜੰਗ ਦੀ ਸੰਭਾਵਨਾ ਸਾਹਮਣੇ ਨਹੀਂ ਸੀ ਆਈ। 1969 ਦੇ ਸਰਦ ਰੁੱਤ ’ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਹੋਈ, ਜਿਸ ’ਚ ਇਹ ਤੈਅ ਕੀਤਾ ਗਿਆ ਕਿ ਚੀਨੀ ਅਤੇ ਸੌਵੀਅਤ ਸੀਮਾ ਰੱਖਿਅਕ ਅਸੂਰੀ ਨਦੀ ਦੇ ਤਟਾਂ ’ਤੇ ਰਹਿਣਗੇ ਅਤੇ ਇਨ੍ਹਾਂ ’ਚ ਕੋਈ ਵੀ ਪੱਖ ਦਮਾਨਸਕੀ ਦੀਪ ’ਚ ਪ੍ਰਵੇਸ਼ ਨਹੀਂ ਕਰੇਗਾ।
ਕੋਰੀਆ ਅਤੇ ਅਮਰੀਕਾ ਦਰਮਿਆਨ ਕਦੇ ਦੋਸਤਾਨਾ ਸਬੰਧ ਵੀ ਰਹੇ ਹਨ। 1882 ਤੱਕ ਦੋਵਾਂ ਦੇਸ਼ਾਂ ਦਰਮਿਆਨ ਉ¤ਚ ਪੱਧਰ ਤੇ ਵਪਾਰਕ ਸਬੰਧ ਸਥਾਪਤ ਸਨ ਅਤੇ ਦੋਵਾਂ ’ਚ 1905 ਤੱਕ ਬਿਹਤਰ ਸੰਬੰਧ ਰਹੇ ਹਨ। ਕੋਰੀਆ ਦੀ ਵੰਡ ਤੋਂ ਬਾਅਦ ਉ¤ਤਰ ਕੋਰੀਆ ਅਤੇ ਚੀਨ ਨਾਲ ਦੋਸਤਾਨਾ ਸੰਬੰਧ ਪੈਦਾ ਹੋ ਗਏ। ਕਿਆਸਿਆ ਜਾਂਦਾ ਰਿਹਾ ਹੈ ਕਿ ਉ¤ਤਰ ਕੋਰੀਆ ਦੀ ਵੱਡੀ ਫੌਜੀ ਤਾਕਤ ਬਣਨ ਅਤੇ ਉਸ ਦੇ ਪ੍ਰਮਾਣੂ ਮਿਜ਼ਾਈਲ ਪ੍ਰੋਗਰਾਮ ਦੇ ਪਿੱਛੇ ਸਭ ਤੋਂ ਵੱਡਾ ਹੱਥ ਚੀਨ ਦਾ ਹੀ ਹੈ ਪਰ ਇਸ ਦੇ ਬਾਵਜੂਦ ਚੀਨ ਉ¤ਤਰ ਕੋਰੀਆ ਦੇ ਜਿੰਦਾਓ ਇਲਾਕੇ ’ਤੇ ਆਪਣੀ ਦਾਅਵੇਦਾਰੀ ਪੇਸ਼ ਕਰਦਾ ਰਿਹਾ ਹੈ। ਇਥੇ ਵੀ ਉਹ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਕਰਦਾ ਹੈ।
ਦੱਖਣੀ ਕੋਰੀਆ ਪੂਰਬੀ ਚੀਨ ਸਾਗਰ ’ਚ ਕਈ ਇਲਾਕਿਆਂ ’ਤੇ ਲੰਬੇ ਸਮੇਂ ਤੋਂ ਡੇਰਾ ਅਜ਼ਮਾਈ ਬੈਠਾ ਹੈ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਪੂਰੇ ਦੱਖਣੀ ਕੋਰੀਆ ’ਤੇ ਉਸ ਦਾ ਹੱਕ ਹੈ। ਇੱਥੇ ਉਸ ਨੇ ਇਤਿਹਾਸਕ ਤੱਥਾਂ ਦਾ ਹੀ ਹਵਾਲਾ ਦਿੱਤਾ ਹੈ, ਕਿ ਦੱਖਣੀ ਕੋਰੀਆ ’ਤੇ ਚੀਨ ਦੇ ਯੁਆਨ ਰਾਜਵੰਸ਼ ਦਾ ਸ਼ਾਸਨ ਰਿਹਾ ਸੀ। ਇਸ ਤੋਂ ਇਲਾਵਾ ਚੀਨ ਫਿਲੀਪੀਨਸ, ਕੰਬੋਡੀਆ ਦੀ ਜ਼ਮੀਨ ’ਤੇ ਵੀ ਆਪਣਾ ਹੱਕ ਜਤਾ ਰਿਹਾ ਹੈ। ਪੂਰਬੀ ਚੀਨ ਸਾਗਰ ’ਚ ਸਥਿਤ ਸੇਨਕਾਕੂ ਟਾਪੂ ’ਤੇ ਜਾਪਾਨ ਦਾ ਅਧਿਕਾਰ ਰਿਹਾ ਹੈ। ਪਰ ਚੀਨ ਦੀ ਦਾਅਵੇਦਾਰੀ ਹੈ ਕਿ ਇਸ ਟਾਪੂ ’ਤੇ ਉਸ ਦਾ ਇਤਿਹਾਸਕ ਅਧਿਕਾਰ ਹੈ। ਸਾਲ 1874 ਤੱਕ ਸੇਨਕਾਕੂ ਟਾਪੂ ਉਸਦਾ ਬੰਦਰਗਾਹ ਸ਼ਹਿਰ ਰਿਹਾ। ਇਸ ਟਾਪੂ ਨੂੰ ਲੈ ਕੇ ਸਾਲ 1900 ’ਚ ਸਾਈਨੋ-ਜਾਪਾਨ ਜੰਗ-1 ਤੱਕ ਹੋ ਚੁੱਕੀ ਹੈ। ਦੂਜੀ ਵਿਸ਼ਵ ਜੰਗ ਦੌਰਾਨ ਇਹ ਟਾਪੂ ਯੂਨਾਈਟਿਡ ਸਟੇਟਸ ਦਾ ਹਿੱਸਾ ਵੀ ਬਣ ਚੁੱਕਾ ਹੈ। ਚੀਨ ਦੇਸ਼ ਦੀ 14 ਦੇਸ਼ਾਂ ਨਾਲ ਲਗਭਗ 20,000 ਕਿ: ਮੀ: ਜ਼ਮੀਨੀ ਸਰਹੱਦ ਲੱਗਦੀ ਹੈ। ਇਸ ਦਾ ਲਗਭਗ 18,000 ਕਿ: ਮੀ: ਸਮੁੰਦਰੀ ਤੱਟ ਹੈ।ਭਾਰਤ ਚੀਨ ਇਕ ਦੂਜੇ ਦੇ ਗੁਆਂਢੀ ਦੇਸ਼ ਹਨ ਪਰ ਭਾਰਤ ਇਕੋ ਅਜਿਹਾ ਦੇਸ਼ ਹੈ ਜੋ ਕਿ ਚੀਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਸਕਦਾ ਹੈ। ਅੱਜ 2017 ’ਚ ਚੀਨ ਕੋਲ ਉ¤ਚ ਪੱਧਰ ਦੀ ਆਰਥਿਕ ਸ਼ਕਤੀ, ਵਪਾਰ, ਫੌਜ ਤੇ ਤਕਨੀਕ ਹੈ ਫਿਰ ਵੀ ਇਹ ਇਕ ਅਸੁਰੱਖਿਅਤ ਰਾਸ਼ਟਰ ਹੈ। ਚੀਨ ਦਾ ਆਪਣੇ ਸਰਹੱਦੀ ਕਜ਼ਾਕਿਸਤਾਨ ਨਾਲ ਵੀ ਸਰਹੱਦੀ ਵਿਵਾਦ ਹੈ। ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ ਹੋਏ ਹਨ ਜੋ ਚੀਨ ਦੇ ਪੱਖ ’ਚ ਗਏ ਹਨ। ਚੀਨ ਦਾਅਵੇ ਨਾਲ ਕਹਿੰਦਾ ਹੈ ਕਿ ਕਿਰਗਿਸਤਾਨ ਦੇ ਵੱਡੇ ਹਿੱਸੇ ’ਤੇ ਉਸ ਦਾ ਅਧਿਕਾਰ ਹੈ ਕਿਉਂਕਿ 19ਵੀਂ ਸਦੀ ’ਚ ਉਸ ਨੇ ਇਸ ਜ਼ਮੀਨੀ ਹਿੱਸੇ ਨੂੰ ਜੰਗ ’ਚ ਜਿੱਤਿਆ ਸੀ। ਚੀਨ ਅਤੇ ਅਫਗਾਨਿਸਤਾਨ ਦਰਮਿਆਨ 92.45 ਕਿਲੋਮੀਟਰ ਲੰਬਾ ਬਾਰਡਰ ਹੈ। ਇਸ ਬਾਰਡਰ ’ਤੇ ਪੈਂਦੇ ਬਦਖਸ਼ਾਂ ਸੂਬੇ ਦੇ ਵਖਨ ਇਲਾਕੇ ’ਤੇ ਅਫਗਾਨਿਸਤਾਨ ਦਾ ਰਾਜ ਹੈ। ਇਸ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ਬਹੁਤ ਪੁਰਾਣਾ ਹੈ। ਸਾਲ 1963 ’ਚ ਸਮਝੌਤੇ ਦੇ ਬਾਵਜੂਦ ਚੀਨ ਅਫਗਾਨਿਸਤਾਨ ਦੇ ਵੱਡੇ ਜ਼ਮੀਨੀ ਹਿੱਸੇ ’ਤੇ ਆਪਣਾ ਹੱਕ ਜਤਾਉਂਦਾ ਰਿਹਾ ਹੈ। ਦੋ ਦਰਜਨ ਦੇ ਕਰੀਬ ਦੇਸ਼ਾਂ ਨਾਲ ਚੀਨ ਦਾ ਝਗੜਾ ਚੱਲ ਰਿਹਾ ਹੈ।
ਦਖਣੀ ਚੀਨ ਸਾਗਰ ਦੇ ਕੁਝ ਇਲਾਕਿਆਂ ’ਤੇ ਇੰਡੋਨੇਸ਼ੀਆ ਦਾ ਅਧਿਕਾਰ ਹੈ, ਪਰ ਉਸ ’ਤੇ ਵੀ ਚੀਨ ਆਪਣਾ ਅਧਿਕਾਰ ਜਮਾ ਰਿਹਾ ਹੈ। ਚੀਨ ਦੇ ਆਪਣੇ ਮਿੱਤਰ ਦੇਸ਼ ਪਾਕਿਸਤਾਨ ਨਾਲ ਵੀ ਸਰਹੱਦੀ ਪੰਗਾ ਹੈ। ਪਾਕਿਸਤਾਨ ਨਾਲ ਵਿਵਾਦ ਵਾਲੀ ਪੱਟੀ ’ਤੇ ਚੀਨ ਦਾ ਕਬਜ਼ਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਿੰਗਾਪੁਰ ਨਾਲ ਚੀਨ ਦਾ ਵਿਵਾਦ ਦੱਖਣੀ ਚੀਨ ਸਾਗਰ ਨੂੰ ਲੈ ਕੇ ਚਲ ਰਿਹਾ ਹੈ। ਚੀਨ ਇੱਥੇ ਮੱਛੀਆਂ ਮਾਰਨ ਨੂੰ ਲੈ ਕੇ ਕਈ ਵਾਰ ਸਿੰਗਾਪੁਰ ਨਾਲ ਆਪਣਾ ਇਤਰਾਜ਼ ਪ੍ਰਗਟਾ ਚੁੱਕਾ ਹੈ। ਦੱਖਣੀ ਚੀਨ ਸਾਗਰ ’ਚ ਜਿਹੜੇ ਤੱਟੀ ਦੀਪਾਂ ’ਤੇ ਮਲੇਸ਼ੀਆ ਦਾ ਅਧਿਕਾਰ ਹੋਣਾ ਚਾਹੀਦਾ ਹੈ, ਚੀਨ ਉਨ੍ਹਾਂ ’ਤੇ ਵੀ ਆਪਣਾ ਅਧਿਕਾਰ ਮੰਨਦਾ ਹੈ। ਦੂਰੋਂ ਲੱਗਦਾ ਹੈ ਕਿ ਨੇਪਾਲ ਨਾਲ ਚੀਨ ਦੇ ਚੰਗੇ ਸਬੰਧ ਹਨ ਪਰ ਅਜਿਹਾ ਹੈ ਨਹੀਂ। ਚੀਨ ਨੇ ਨੇਪਾਲ ’ਚ ਪੂਰੀ ਤਰ੍ਹਾਂ ਆਪਣਾ ਵਪਾਰਕ ਇੰਫਰਾਸਟਰੱਕਚਰ ਬਣਾਇਆ ਹੋਇਆ ਹੈ, ਫਿਰ ਵੀ ਨੇਪਾਲ ਦੇ ਵੱਡੇ ਹਿੱਸੇ ’ਤੇ ਚੀਨ ਦੀ ਦਾਅਵੇਦਾਰੀ ਰਹੀ ਹੈ। ਦੋਵਾਂ ਦੇਸ਼ਾਂ ਦਰਮਿਆਨ 1788-1792 ’ਚ ਜੰਗ ਵੀ ਹੋ ਚੁੱਕੀ ਹੈ ਅਤੇ ਉਦੋਂ ਤੋਂ ਦੋਵਾਂ ’ਚ ਇਹ ਦਾਅਵੇਦਾਰੀ ਪੂਰੇ ਜੋਸ਼ ਖਰੋਸ਼ ਨਾਲ ਚਲੀ ਆ ਰਹੀ ਹੈ। ਚੀਨ ਮੁਤਾਬਿਕ ਨੇਪਾਲ ਤਿਬੱਤ ਦਾ ਹਿੱਸਾ ਹੈ। ਪਿਛਲੇ ਪੰਜ ਸਾਲ ਤੋਂ ਚੀਨ ਲਗਭਗ 35 ਦੇਸ਼ਾਂ ਨੂੰ ਹਥਿਆਰ ਬਰਾਮਦ ਕਰ ਰਿਹਾ ਹੈ। ਇਸ ਦੇ ਖਰੀਦਦਾਰ ਦੇਸ਼ਾਂ ’ਚ ਮੁੱਖ ਰੂਪ ਨਾਲ ਘੱਟ ਆਮਦਨ ਵਾਲੇ ਦੇਸ਼ ਸ਼ਾਮਲ ਹਨ। ਚੀਨ ਦੇ ਹਥਿਆਰ ਬਰਾਮਦ ਦਾ ਕਰੀਬ ਤਿੰਨ ਚੌਥਾਈ ਹਿੱਸਾ ਸਿਰਫ ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਜਾਂਦਾ ਹੈ।
ਡੋਕਲਾਮ ’ਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋਵਾਂ ਦੇਸ਼ਾਂ ਦੀਆਂ ਫੌਜ਼ਾਂ ਡੇਢ ਮਹੀਨੇ ਤੋਂ ਆਹਮੋ-ਸਾਹਮਣੇ ਹਨ। ਚੀਨ ਵੱਲੋਂ ਵਾਰ-ਵਾਰ ਭਾਰਤੀ ਫੌਜ਼ਾਂ ਨੂੰ ਪਿੱਛੇ ਹਟਣ ਦੀ ਧਮਕੀ ਦਿੱਤੀ ਜਾ ਰਹੀ ਹੈ। ਸਰਹੱਦ ’ਤੇ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਚੀਨ ਨੇ ਭੂਟਾਨ-ਚੀਨ-ਭਾਰਤ ਸਰਹੱਦ ਨੇੜੈ ਇਕ ਸੜਕ ਬਣਾਉਣੀ ਸ਼ੁਰੂ ਕੀਤੀ। 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਰਹੱਦ ’ਤੇ ਇੰਨੀ ਗਿਣਤੀ ’ਚ ਫੌਜੀਆਂ ਦੀ ਤਾਇਨਾਤੀ ਕੀਤੀ ਗਈ ਹੈ। ਓਧਰ ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਦੀ 14 ਦੇਸ਼ਾਂ ਦੇ ਨਾਲ ਸਰਹੱਦਾਂ ਮਿਲਦੀਆਂ ਹਨ ਅਤੇ ਸਰਹੱਦ ਨੂੰ ਲੈ ਕੇ ਸਾਰੇ ਗੁਆਂਢੀ ਦੇਸ਼ਾਂ ਨਾਲ ਚੀਨ ਦੀ ਖਿੱਚੋਤਾਣ ਹੈ। ਭਾਰਤ ਨਾਲ ਜ਼ਮੀਨੀ, ਸਮੁੰਦਰੀ ਤੇ ਜਾਪਾਨ, ਵੀਅਤਨਾਮ ਅਤੇ ਫਿਲਪੀਨਸ ਦੇ ਨਾਲ ਸਮੁੰਦਰੀ ਸਰਹੱਦ ਨੂੰ ਲੈ ਕੇ ਉਸਦਾ ਡੂੰਘਾ ਵਿਵਾਦ ਹੈ।
ਚੁੰਬੀ ਵੈਲੀ ਤਿੱਬਤ ’ਚ ਸਥਿਤ ਇਕ ਅਜਿਹੀ ਵਾਦੀ ਹੈ। ਜਿੱਥੇ ਭਾਰਤ ਦੇ ਸਿੱਕਮ ਸੂਬਾ, ਭੂਟਾਨ ਤੇ ਤਿੱਬਤ ਦੀਆਂ ਸਰਹੱਦਾਂ ਮਿਲਦੀਆਂ ਹਨ। ਕੂਟਨੀਤਕ ਦ੍ਰਿਸ਼ਟੀ ਨਾਲ 3000 ਮੀਟਰ ’ਤੇ ਸਥਿਤ ਚੁੰਬੀ ਵਾਦੀ ਦਾ ਬਹੁਤ ਮਹੱਤਵ ਰਿਹਾ ਹੈ ਕਿਉਂਕਿ ਭਾਰਤ ’ਤੇ ਤਿੱਬਤ ਤੋਂ ਹਮਲਾ ਕਰਨ ਦਾ ਇਹ ਇਕ ਆਸਾਨ ਮਾਰਗ ਹੈ। 1904 ’ਚ ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਤਿੱਬਤ ’ਤੇ ਚੜ੍ਹਾਈ ਕਰ ਕੇ ਚੁੰਬੀ ’ਤੇ 9 ਮਹੀਨੇ ਤੱਕ ਕਬਜ਼ਾ ਕਰ ਲਿਆ ਸੀ। ਬ੍ਰਿਟਿਸ਼ ਸਰਕਾਰ ਦੇ ਅੰਦਰ ਚੁੰਬੀ ਨੂੰ ਰਸਮੀ ਤੌਰ ’ਤੇ ਭਾਰਤ ਦਾ ਹਿੱਸਾ ਬਣਾਉਣ ਲਈ ਕਾਫੀ ਖਿੱਚੋਤਾਣ ਚੱਲੀ ਪਰ ਆਖਿਰ ’ਚ ਇਸ ਨੂੰ ਤਿੱਬਤੀ ਸਰਕਾਰ ਦੇ ਹਵਾਲੇ ਕਰ ਦਿਤਾ ਗਿਆ। ਭਾਰਤ ਅਤੇ ਤਿੱਬਤ ਦਰਮਿਆਨ ਦੋ ਮਹੱਤਵਪੂਰਨ ਪਹਾੜੀ ਦੱਰੇ (ਨਾਥੂਲਾ ਅਤੇ ਜੇਲੇਪਲਾ) ਦੇ ਇਕ ਪਾਸੇ ਦੇ ਮੂੰਹ ਚੁੰਬੀ ਵਾਦੀ ’ਚ ਹੀ ਖੁੱਲ੍ਹਦੇ ਹਨ। 1950 ਦੇ ਦਹਾਕੇ ’ਚ ਚੀਨ ਨੇ ਤਿੱਬਤ ’ਤੇ ਕਬਜ਼ਾ ਕਰ ਲਿਆ ਅਤੇ 1990 ਤੋਂ ਬਾਅਦ ਨਾਥੂਲਾ ਅਤੇ ਜੇਲੇਪਲਾ ਤੱਕ ਚੌੜੀਆਂ ਸੜਕਾਂ ਬਣਾ ਦਿੱਤੀਆਂ। ਭਾਰਤੀ ਸਮੀਖਿਅਕਾਂ ਅਨੁਸਾਰ ਭਵਿੱਖ ’ਚ ਜੰਗ ਦੀ ਸਥਿਤੀ ’ਚ ਇੱਥੋਂ ਦੇ ਰਸਤੇ ਚੀਨੀ ਫੌਜਾਂ ਤੇਜ਼ੀ ਨਾਲ ਭਾਰਤ ’ਤੇ ਧਾਵਾ ਬੋਲ ਸਕਦੀਆਂ ਹਨ।

Send this to a friend