ਸ਼੍ਰੀਨਗਰ, 16 ਅਗਸਤ (ਪੰਜਾਬ ਟਾਇਮਜ਼ ਬਿਊਰੋ)- 91 ਨੇ ਅਤਵਾਦ ਦੇ ਵਿਤ ਪੋਸ਼ਣ ਨਾਲ ਜੁੜੇ ਵਖਵਾਦੀਆਂ ਅਤੇ ਹੋਰਾਂ ਦੇ ਖ਼ਿਲਾਫ਼ ਮੁਕਦਮੇ ਦੇ ਸੰਬੰਧ ‘ਚ ਜੰਮੂ-ਕਸ਼ਮੀਰ ‘ਚ ਅਜ ਲਗਭਗ ਇਕ ਦਰਜਨ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀਨਗਰ, ਬਾਰਾਮੂਲਾ ਅਤੇ ਹੰਦਵਾੜਾ ‘ਚ ਲਗਭਗ 12 ਜਗ੍ਹਾ ‘ਤੇ ਛਾਪੇਮਾਰੀ ਚਲ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਜਾਂਚ ਦੇ ਘੇਰੇ ਚ ਆਏ ਲੋਕਾਂ ਦੇ ਕਥਿਤ ਰੂਪ ‘ਚ ਜੁੜੇ ਸਥਾਨਾਂ ਤੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤਵਾਦੀਆਂ ਦੇ ਕਥਿਤ ਵਿਤ ਪੋਸ਼ਣ ਅਤੇ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੇ ਸੰਬੰਧ ‘ਚ ਗਤੀਵਿਧੀਆਂ ਸਮਰਥਾ ਦੇ ਦੋਸ਼ ‘ਚ 24 ਜੁਲਾਈ ਨੂੰ ਐੈਨ.ਆਈ.ਏ. ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।