ਰੋਹਿਤ ਸ਼ੈੱਟੀ ਨੂੰ ਆਪਣੀ ਆਵਾਜ਼ ਨਾਲ ਕਾਇਲ ਕਰਨ ਤੋਂ ਬਾਅਦ ‘ਅਕਸ਼ਰਾ’ ਨੇ ਮੁੜ ਕੀਤਾ ਇਹ ਪ੍ਰਸ਼ੰਸਾਯੋਗ ਕੰਮ

 

 

 

 

ਨਵੀਂ ਦਿੱਲੀ— ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਨਾਲ ਟੀ. ਵੀ. ਦੀ ਦੁਨੀਆ ਦੀ ਸਭ ਤੋਂ ਫੇਵਰੇਟ ਅਦਾਕਾਰਾ ਬਣੀ ਹੀਨਾ ਖਾਨ ਨੂੰ ਅੱਜ ਵੀ ਉਨ੍ਹਾਂ ਦੇ ਚਾਹੁੰਣ ਵਾਲੇ ਉਨ੍ਹਾਂ ਦੇ ‘ਅਕਸ਼ਰਾ’ ਦੇ ਕਿਰਦਾਰ ਨੂੰ ਯਾਦ ਕਰਦੇ ਹਨ। ਅੱਜ-ਕੱਲ ਟੀ. ਵੀ. ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆ ਰਹੀ ਹੀਨਾ ਖਾਨ ਨੇ ਆਜ਼ਾਦੀ ਦਿਹਾੜੇ ‘ਤੇ ਸੁਰੀਲੀ ਆਵਾਜ਼ ‘ਚ ਗਾਏ ਗੀਤ ‘ਵੰਦੇ ਮਾਤਰਮ’ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਹੀਨਾ ਇਕ ਸ਼ਾਨਦਾਰ ਅਦਾਕਾਰਾ ਹੋਣ ਦੇ ਨਾਲ-ਨਾਲ ਬਿਹਤਰੀਨ ਸਿੰਗਰ ਵੀ ਹੈ। ਹੀਨਾ ਖਾਨ ਨੇ ਪਹਿਲੇ ਵੀ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਸੀਰੀਅਲ ‘ਚ ਭਜਨ ਗਾ ਕੇ ਖੂਬ ਤਰੀਫਾਂ ਬਟੋਰੀਆਂ ਸਨ।

Send this to a friend