ਦੋ ਔਰਤਾਂ ਦੀਆਂ ਗੁੱਤਾਂ ਦੇ ਵਾਲ ਕੱਟੇ ਜਾਣ ਦਾ ਮਾਮਲਾ ਆਇਆ ਸਾਹਮਣੇ

ਤਲਵੰਡੀ ਭਾਈ, 12 ਅਗਸਤ (ਗੁਰਸ਼ਰਨ ਸਿੰਘ ਕੰਗ)- ਰਹੱਸਮਈ ਢੰਗ ਨਾਲ ਗੁੱਤਾਂ ਕੱਟੇ ਜਾਣ ਦਾ ਸਿਲਸਿਲਾ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ, ਇਸ ਮਾਮਲੇ ਦੀ ਅਸਲੀਅਤ ਕੁਝ ਵੀ ਹੋਵੇ ਪ੍ਰੰਤੂ ਇਸ ਨਾਲ ਲੋਕਾਂ ’ਚ ਖੌਫ ਵਧਦਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਤਲਵੰਡੀ ਭਾਈ ਨੇੜਲੇ ਪਿੰਡ ਠੇਠਰ ਕਲਾਂ ਵਿਖੇ ਇੱਕ ਔਰਤ ਦੀ ਗੁੱਤ ਦੇ ਵਾਲ ਕੱਟੇ ਗਏ। ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ ਪਤਨੀ ਗੁਰਲਾਲ ਸਿੰਘ ਦੁਪਹਿਰ ਸਮੇਂ ਆਪਣੇ ਘਰ ਦੇ ਗੁਸਲਖਾਨੇ ’ਚ ਨਹਾਉਣ ਲੱਗੀ ਸੀ, ਪਰ ਕੁਝ ਸਮੇਂ ਬਾਅਦ ਉਸਨੇ ਆਪਣੀ ਗੁੱਤ ਦੇ ਵਾਲ ਕੱਟੇ ਜਾਣ ਦਾ ਰੌਲਾ ਪਾ ਦਿੱਤਾ, ਉਸਨੇ ਦੱਸਿਆ ਕਿ ਅਚਾਨਕ ਉਸਨੂੰ ਮਹਿਸੂਸ ਹੋਇਆ ਕਿ ਕੋਈ ਇੱਲ ਵਰਗਾ ਜਾਨਵਰ ਉਸਦੀ ਗੁੱਤ ਖਿੱਚ ਰਿਹਾ ਹੈ, ਜਿਸ ਉਸਨੂੰ ਘਬਰਾਹਟ ਹੋਈ ਤੇ ਉਹ ਬੇਹੋਸ਼ੀ ’ਚ ਚਲੀ। ਇਸ ਘਟਨਾਂ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਪਿੰਡਾਂ ਦੇ ਲੋਕ ਉਕਤ ਪਰਿਵਾਰ ਦੇ ਘਰ ਪੁੱਜਣੇ ਆਰੰਭ ਹੋ ਗਏ, ਜਦਕਿ ਥਾਣਾ ਘੱਲ ਖੁਰਦ ਦੇ ਐਸ ਐਚ ਓ ਹਰਦੇਵਪ੍ਰੀਤ ਸਿੰਘ ਨੇ ਵੀ ਮੌਕੇ ਤੇ ਪੁੱਜ ਕੇ ਘਟਨਾਂ ਦੀ ਜਾਣਕਾਰੀ ਲਈ। ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਪਿੰਡ ਠੇਠਰ ਕਲਾਂ ਦੀ ਹੀ ਨਿਵਾਸੀ ਕੰਵਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਰੋਟੀਆਂ ਪਕਾਉਂਦੇ ਸਮੇਂ ਆਪਣੀ ਗੁੱਤ ਦੇ ਵਾਲ ਕੱਟੇ ਜਾਣ ਦਾ ਰੌਲਾ ਪਾ ਦਿੱਤਾ।

Send this to a friend