ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜਵਾਂ ਜਵਾਬ ਦੇ ਰਿਹੈ : ਡਾ. ਚੀਮਾ

ਅਮਲੋਹ, 10 ਅਗਸਤ (ਰਣਜੀਤ ਸਿੰਘ ਘੁੰਮਣ)- ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਯੋਗ ਅਗਵਾਈ ਹੇਠ ਅੱਜ 15 ਅਗਸਤ ਨੂੰ ਈਸੜੂ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਨੂੰ ਲੈ ਕੇ ਇੱਕ ਮੀਟਿੰਗ ਦੁਸ਼ਹਿਰਾ ਗਰਾਉਂਡ ਅਮਲੋਹ ਵਿਖੇ ਹੋਈ ਜਿਹੜੀ ਕਿ ਹਲਕੇ ਅੰਦਰ ਰਾਜੂ ਖੰਨਾ ਦੇ ਪਿਆਰ ਸਦਕਾ ਦੇਖਦੇ ਹੀ ਦੇਖਦੇ ਲੋਕਾਂ ਦੇ ਵੱਡੇ ਇਕੱਠ ਕਾਰਨ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ ਤੇ ਪੁੱਜੇ। ਡਾ. ਚੀਮਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਥੇ ਹਲਕੇ ਦੇ ਹੋਏ ਵੱਡੇ ਇਕੱਠ ਤੇ ਪਾਰਟੀ ਦੇ ਹਰਮਨਪਿਆਰੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਸਤਾਏ ਹਰ ਵਰਗ ਦੀ ਵਿਸਥਾਰ ਵਿਚ ਚਰਚਾ ਕੀਤੀ। ਡਾ. ਚੀਮਾ ਨੇ 15 ਅਗਸਤ ਨੂੰ ਈਸੜੂ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਰਾਜੂ ਖੰਨਾ ਨੇ ਆਪਣੇ ਸੰਬੋਧਨ ਵਿਚ ਜਿਥੇ ਅੱਜ ਦੀ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇਣ ਤੇ ਹਲਕੇ ਦੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਅੱਜ ਦੀ ਇਸ ਮੀਟਿੰਗ ਨੂੰ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਮੱਖਣ ਸਿੰਘ ਲਾਲਕਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜੱਸਾ ਸਿੰਘ ਆਹਲੂਵਾਲੀਆ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ, ਜੱਥੇਦਾਰ ਪਰਮਜੀਤ ਸਿੰਘ ਖਨਿਆਣ ਤੇ ਬੀਬੀ ਕਿਰਪਾਲ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ ਦਾ ਹਲਕੇ ਦੀ ਸੀਨੀ. ਲੀਡਰਸ਼ਿਪ ਵੱਲੋਂ ਰਾਜੂ ਖੰਨਾ ਦੀ ਅਗਵਾਈ ਵਿਚ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਦਰਸ਼ਨ ਸਿੰਘ ਬੱਬੀ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਬੀ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਐਸ ਓ ਆਈ ਦੇ ਸੀਨੀ. ਆਗੂ ਸਰਬਜੀਤ ਸਿੰਘ ਝਿੰਜਰ, ਸੰਮਤੀ ਮੈਂਬਰ ਇਕਬਾਲ ਸਿੰਘ ਰਾਏ, ਕਮਲਜੀਤ ਸਿੰਘ ਗਿੱਲ, ਅਮੋਲਕ ਸਿੰਘ ਵਿਰਕ, ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਜਤਿੰਦਰ ਸਿੰਘ ਧਾਲੀਵਾਲ, ਜੱਥੇਦਾਰ ਹਰੀ ਸਿੰਘ ਵਿਰਕ , ਨੰਬਦਾਰ ਨੀਟਾ ਸੰਧੂ, ਕੁਲਦੀਪ ਸਿੰਘ ਮਛਰਾਈ, ਕੈਪ. ਜਸਵੰਤ ਸਿੰਘ ਬਾਜਵਾ, ਜੱਥੇਦਾਰ ਕਾਹਨ ਸਿੰਘ ਝੰਬਾਲਾ, ਡਾਇਰੈਕਟਰ ਰੋਸ਼ਨ ਲਾਲ ਸੂਦ, ਡਾ. ਰਘੁਬੀਰ ਸ਼ੁਕਲਾ, ਜੱਥੇਦਾਰ ਕੁਲਦੀਪ ਸਿਘ ਮੁਢੜੀਆਂ, ਭਾਰਤ ਭੂਸ਼ਨ ਟੋਨੀ, ਕੌਂਸਲਰ ਹਰਮੀਤ ਸਿੰਘ ਖਾਲਸਾ, ਜੱਥੇਦਾਰ ਹਰਪਾਲ ਸਿੰਘ ਨਸਰਾਲੀ, ਕੌਂਸਲਰ ਬਲਦੇਵ ਸਿੰਘ ਭੰਗੂ ਮੰਡੀ, ਡਾਇਰੈਕਟਰ ਮਲਕੀਤ ਸਿੰਘ ਮਾਨਗੜ੍ਹ, ਗੁਰਸੇਵਕ ਸਿੰਘ ਕੋਟਲੀ, ਬੀਬੀ ਪਰਮਜੀਤ ਕੌਰ ਕੁੰਭ, ਬੀਬੀ ਚਰਨਜੀਤ ਕੌਰ ਕੁੰਭ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਲਖਵੀਰ ਕੌਰ ਅਮਲੋਹ, ਬੀਬੀ ਜਸਵਿੰਦਰ ਕੌਰ ਬਸੀ, ਬੀਬੀ ਹਰਵਿੰਦਰ ਕੌਰ ਸ਼ੇਖੋਂ, ਬੀਬੀ ਪਰਮਜੀਤ ਕੌਰ ਗਰੇਵਾਲ, ਬੀਬੀ ਅੰਗਰੇਜ਼ ਕੌਰ ਮੰਡੀ, ਰਣਜੀਤ ਸਿੰਘ ਕੋਟਲੀ, ਬੀਬੀ ਮਨਜੀਤ ਕੌਰ ਬਰੌਂਗਾ, ਯੂਥ ਆਗੂ ਵਿੱਕੀ ਚਾਹਲ, ਧਰਮਪਾਲ ਭੜੀ ਪੀ. ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕਾ ਵਾਸੀ ਹਾਜਰ ਸਨ।

Send this to a friend