ਸਮਾਣਾ, 10 ਅਗਸਤ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਵਾਈਸ ਚੇਅਰਮੈਂਨ ਯਾਦਵਿੰਦਰ ਧਨੌਰੀ ਵੱਲੋਂ ਗੁਜਰਾਤ ਵਿਚ ਭਾਜਪਾ ਵਰਕਰਾਂ ਵੱਲੋਂ ਭਾਰਤ ਦੇ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਉਪਰ ਹੋਏ ਹਮਲੇ ਦੀ ਨਿੰਦਾ ਕੀਤੀ ਗਈ ਇਸ ਮੌਕੇ ਯਾਦਵਿੰਦਰ ਧਨੌਰੀ ਨੇ ਦੇਸ਼ ਅੰਦਰ ਜੋ ਵੀ ਕਿਸੇ ਹਿੱਸੇ ਵਿਚ ਲੋਕਾਂ ਤੇ ਮੁਸੀਬਤ ਆਉਂਦੀ ਹੈ ਤਾਂ ਸ਼੍ਰੀ ਰਾਹੁਲ ਗਾਂਧੀ ਉਨ੍ਹਾਂ ਦੀ ਮਦਦ ਲਈ ਪਹੁੰਚਦੇ ਹਨ ਤੇ ਉਨ੍ਹਾਂ ਦੇ ਦੁੱਖ ਵਿਚ ਖੜ੍ਹਦੇ ਹਨ ਕਿਉਕਿ ਕਾਂਗਰਸ ਵੀ ਵਿਚਾਰਧਾਰਾ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਹੈ ਜਦੋ ਕਿ ਭਾਜਪਾ ਆਰ. ਐਸ. ਦੀ ਸ਼ਹਿ ਤੇ ਚੱਲ ਕੇ ਅਜਿਹੇ ਕੰਮ ਕੀਤਾ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁੰਡਾਗਰਦੀ ਕਰਕੇ ਇਹ ਕਾਂਗਰਸ ਦੀ ਆਵਾਜ਼ ਦਬਾ ਨਹੀਂ ਸਕਦੇ