ਵਿਆਹ ਪੁਰਬ ਨੂੰ ਸਮਰਪਿਤ ਲੜਕੀਆਂ ਦੇ ਸਮੂਹਿਕ ਵਿਆਹ 2 ਨੂੰ : ਹੈਪੀ

ਬਟਾਲਾ, 9 ਅਗਸਤ (ਰਛਪਾਲ ਸਿੰਘ , ਸੁਖਬੀਰ ਸਿੰਘ ਅੱਤੇਪੁਰ)- ਸਥਾਨਕ ਗਰੀਬ ਚੈਰੀਟੇਬਲ ਟਰੱਸਟ ਉਮਰਪੁਰਾ ਦੇ ਸਰਪ੍ਰਸਤ ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੂੰ ਸਮਰਪਿਤ 11 ਲੋੜਵੰਦ ਲੜਕੀਆ ਦੇ ਸਮੂਹਿਕ ਅਨੰਦ ਕਾਰਜ 27 ਅਗਸਤ ਨੂੰ ਗੁਰੂ ਨਾਨਕ ਅਕੈਡਮੀ ਜ¦ਧਰ ਰੋਡ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਟਰੱਸਟ ਦੇ ਜਨਰਲ ਸਕੱਤਰ ਮਨਜੀਤ ਸਿੰਘ ਹੈਪੀ, ਗੁਰਮੀਤ ਸਿੰਘ ਬੰਟੀ, ਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਵਿਆਹ ਵਾਲੇ ਜੋੜਿਆ ਨੂੰ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਵੱਲੋਂ ਲੋੜ ਅਨੁਸਾਰ ਘਰੇਲੂ ਸਮਾਨ ਦਿੱਤਾ ਜਾਵੇਗਾ।

Send this to a friend