ਆੜ੍ਹਤੀਏ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਆਤਮ ਹੱਤਿਆਂ

ਸੂ-ਸਾਈਡ ਨੋਟ ’ਚ ਆੜ੍ਹਤੀਏ ’ਤੇ ਲਾਏ ਗੰਭੀਰ ਦੋਸ਼

ਰਾਮਪੁਰਾ ਫੂਲ, 9 ਅਗਸਤ (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਪਿੰਡ ਜਿਊਦ ਦੇ ਕਿਸਾਨ ਨੇ ਆੜਤੀਏ ਤੋਂ ਪ੍ਰੇਸ਼ਾਨ ਹੋ ਕਿ ਖੇਤ ਵਿਚ ਸਪਰੇਹ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਟੇਕ ਸਿੰਘ ਪੁਤਰ ਪ੍ਰਤਾਪ ਸਿੰਘ ਕੌਮ ਰਾਜਾ ਸਿੱਖ ਵਾਸੀ ਜਿਊਦ ਨੇ ਖੇਤ ਵਿਚ ਰਾਂਤ ਨੂੰ ਕੀੜੇ ਮਾਰ ਦਵਾਈ ਪੀ ਲੈ ਕੇ ਆਤਮ ਹੱਤਿਆ ਕਰ ਲਈ।ਉਕਤ ਵਿਆਕਤੀ ਨੇ ਆਪਣੀ ਮੌਤ ਤੋਂ ਪਹਿਲਾ ਇੱਕ ਸੂ-ਸਾਈਡ ਨੋਟ ਲਿਖਿਆ ਜਿਸ ’ਤੇ ਰਾਮਪੁਰੇ ਦੇ ਇੱਕ ਆੜਤੀਏ ਤੇ ਇਲਜਾਮ ਲਗਾਇਆ ਹੈ ਕਿ ਆੜਤੀਏ ਨੇ ਮੇਰੀ ਪਹਿਲਾ ਆਈ ਨਰਮੇ ਦੀ ਫਸ਼ਲ ਦੇ ਰੁਪਏ ਬੈਂਕ ਵਿਚ ਮੈਨੂੰ ਨਾਲ ਲਿਜ਼ਾ ਕੇ ਆਪਣੇ ਕੋਲ ਰੱਖ ਲਏ ਅਤੇ ਦੂਸਰੀ ਵਾਰ ਮੇਰੀ ਕਣਕ ਦੀ ਆਈ ਫਸ਼ਲ ਜਿਸ ਦੀ ਕੀਮਤ 5 ਲੱਖ ਸੀ ਉਸ ਆੜਤੀਏ ਕੋਲ ਵੇਚੀ ਪਰ ਉਸ ਆੜਤੀਏ ਨੇ ਮੇਰੇ ਨਾਲ ਕੋਈ ਹਿਸਾਬ ਨਹੀ ਕੀਤਾ। ਆੜਤ ਸ਼ੁਰੂ ਕਰਨ ਤੋਂ ਪਹਿਲਾ ਆੜਤੀਏ ਨੇ ਮੇਰੇ ਕੋਲੋ 7-8 ਚੈ¤ਕ ਲੈ ਲਏ ਸਨ। ਫੇਰ ਇਸੇ ਆੜਤੀਏ ਨੇ ਬੈ¤ਕ ਵਿਚ ਚੈ¤ਕ ਲਾ ਦਿੱਤੇ। ਰੁਪਏ ਨਾ ਹੋਣ ਕਾਰਣ ਚੈ¤ਕ ਬਾਊਂਸ ਹੋ ਗਏ ਤੇ ਆੜਤੀਏ ਨੇ ਮੇਰੇ ਖਿਲਾਫ ਕੋਰਟ ਵਿਚ ਜਾਂ ਕੇ ਕੇਸ ਕਰ ਦਿੱਤਾ।
ਜੇਲ ਜਾਣ ਦੇ ਡਰੋ ਮੈਂ ਆਤਮ ਹੱਤਿਆ ਕਰ ਰਿਹਾ ਹਾਂ। ਮੇਰੇ ਕੋਲ ਕੋਈ ਜਮੀਨ ਨਹੀ ਹੈ। ਮੈਂ ਸਿਰਫ ਠੇਕੇ ਤੇ ਵਾਹਣ ਲੇ ਕੇ ਖੇਤੀ ਕਰਦਾ ਹਾਂ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾ ਕਿ ਤੁਸੀ ਮੇਰੇ ਲੜਕੇ ਨੂੰ ਕੋਈ ਨੌਕਰੀ ਦੇ ਦੇਵੋਂ ਤਾਂ ਜੋ ਆਪਣੀ ਜਿੰਦਗੀ ਲਗਾਂ ਸਕੇ। ਜਦੋ ਅਸੀ ਸਦਰ ਥਾਣਾ ਰਾਮਪੁਰਾ ਗਿਲ ਕਲਾਂ ਦੇ ਇੰਚਾਰਜ਼ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਉਕਤ ਆੜਤੀਏ ਸ਼ੁਰੇਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Send this to a friend