ਹਾਈਪ੍ਰੋਫਾਈਲ ਛੇੜਛਾੜ ਮਾਮਲੇ ’ਚ ਪੁਲਿਸ ਕੋਲ ਲੋੜੀਂਦੀ ਸੀਸੀਟੀਵੀ ਫੁਟੇਜ : ਡੀਜੀਪੀ

ਚੰਡੀਗੜ੍ਹ- ਚੰਡੀਗੜ੍ਹ ਦੇ ਡੀਜੀਪੀ ਤੇਜਿੰਦਰ ਲੁਥਰਾ ਨੇ ਕਿਹਾ ਹੈ ਕਿ ਉਨਾਂ ਕੋਲ ਹਾਈਪ੍ਰੋਫਾਇਲ ਛੇੜਛਾੜ ਮਾਮਲੇ ਵਿ¤ਚ ਲੋੜੀਂਦੀ ਸੀਸੀਟੀਵੀ ਫੁਟੇਜ ਹੈ। ਉਹ ਇਸ ਮਾਮਲੇ ਦੀ ਤਹਿ ਤ¤ਕ ਜਾਣ ਜਾਣਗੇ। ਉਨਾਂ ਕਿਹਾ ਕਿ ਮੁਲਜ਼ਮ ਨੇ ਆਪਣਾ ਖੂਨ ਅਤੇ ਯੂਰਿਨ ਸੈਂਪਲ ਦੇਣ ਤੋਂ ਮਨਾ ਕਰ ਦਿ¤ਤਾ ਸੀ। ਇਸ ਨਾਲ ਉਸਦੇ ਖਿਲਾਫ ਜਾਂਚ ਕਰਨਾ ਹੋਰ ਵੀ ਆਸਾਨ ਹੋਵੇਗਾ।ਉਨਾਂ ਕਿਹਾ ਕਿ ਆਰੋਪੀ ਨੇ ਨੋਟਿਸ ਲੈਣ ਤੋਂ ਮਨਾ ਕਰ ਦਿ¤ਤਾ ਸੀ, ਇਸ ਲਈ ਪੁਲਿਸ ਨੇ ਉਨਾਂ ਦੇ ਘਰ ਦੀ ਦੀਵਾਰ ਉਤੇ ਹੀ ਨੋਟਿਸ ਚਿਪਕਾ ਦਿ¤ਤਾ। ਵਿਕਾਸ ਬਰਾਲਾ ਅਤੇ ਉਸਦੇ ਦੋਸਤ ਅਸ਼ੀਸ਼ ਕੁਮਾਰ ਉਤੇ ਧਾਰਾ 354 ਡੀ ਪਿ¤ਛਾ ਕਰਨਾ ਅਤੇ 341 ਗਲਤ ਤਰੀਕੇ ਨਾਲ ਬੰਧਕ ਬਣਾਉਣਾ ਅਤੇ 185 ਸ਼ਰਾਬ ਜਾਂ ਨਸ਼ੀਲਾ ਪਦਾਰਥ ਸੇਵਨ ਕਰਕੇ ਗ¤ਡੀ ਚਲਾਉਣਾ)ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

 

Send this to a friend