ਚੰਡੀਗੜ੍ਹ ਪੁਲਿਸ ਨੇ ਮੁੜ ਕੇਸ ਵਿੱਚ ਹੋਰ ਧਾਰਾਵਾਂ ਜੋੜੀਆਂ
ਚੰਡੀਗੜ੍ਹ, 9 ਅਗਸਤ- ਬੁੱਧਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਹਾਈ ਪ੍ਰੋਫਾਇਲ ਛੇੜਛਾੜ ਅਤੇ ਅਗਵਾ ਦੇ ਕੇਸ ਵਿੱਚ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁ¤ਤਰ ਵਿਕਾਸ ਬਰਾਲਾ ਅਤੇ ਉਸ ਦੇ ਮਿੱਤਰ ਅਸ਼ੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਉ¤ਪਰ ਹੁਣ ਪੁਲਿਸ ਨੇ ਆਈਪੀਸੀ ਦੀ ਧਾਰਾ 365 ਅਤੇ 511 ਲਾ ਦਿੱਤੀਆਂ ਹਨ। ਪਹਿਲਾਂ ਇਹ ਧਾਰਾ ਹਟਾ ਦਿੱਤੀਆਂ ਗਈਆਂ ਸਨ। ਦੋਵੇਂ ਦੋਸ਼ੀਆਂ ਨੂੰ ਪੁਸਿਸ ਨੇ ਬਕਾਇਦਾ ਗ੍ਰਿਫਤਾਰ ਕਰ ਲਿਆ ਹੈ ਅਤੇ ਵੀਰਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲੋਕਾਂ ਅਤੇ ਮੀਡੀਆ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਨੂੰ ਇਹ ਫੈਸਲਾ ਲੈਣਾ ਪਿਆ। ਭਾਜਪਾ ਅਤੇ ਹਰਿਆਣਾ ਸਰਕਾਰ ਨੂੰ ਇਸ ਕੇਸ ਵਿੱਚ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਨੇ ਦੋਸ਼ੀ ਦੇ ਘਰ ਅੱਗੇ ਨੋਟਿਸ ਚਿਪਕਾ ਕੇ ਵਿਕਾਸ ਬਰਾਲਾ ਤੇ ਉਸ ਦੇ ਸਾਥੀ ਨੂੰ ਪੁ¤ਛਗਿਛ ਲਈ ਥਾਣੇ ਬੁਲਾਇਆ।ਥਾਣੇ ਵਿੱਚ ਮੁੱਢਲੀ ਪੁੱਛਗਿਛ ਤੋਂ ਬਾਅਦ ਪੁਲਿਸ ਨੇ ਨਵੇਂ ਹਾਲਾਤਾਂ ਵਿੱਚ ਛੇੜਛਾੜ ਅਤੇ ਅਗਵਾ ਦੇ ਇਸ ਕੇਸ ਵਿੱਚ ਹੋਰ ਧਾਰਾਵਾਂ ਜੋੜ ਦਿੱਤੀਆਂ ਅਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਕ¤ਲ੍ਹ ਸੀ.ਸੀ.ਟੀ.ਵੀ. ਵਿ¤ਚ ਕੈਦ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿ¤ਚ ਸਾਫ਼ ਵਿਖਾਈ ਦੇ ਰਿਹਾ ਸੀ ਕਿ ਵਿਕਾਸ ਬਰਾਲਾ ਆਪਣੀ ਕਾਰ ਵਿ¤ਚ ਸ਼ਿਕਾਇਤਕਰਤਾ ਵਰਣਿਕਾ ਕੁੰਡੂ ਦੀ ਗ¤ਡੀ ਦਾ ਪਿ¤ਛਾ ਕਰ ਰਿਹਾ ਸੀ।ਦੋਵੇਂ ਦੋਸ਼ੀਆਂ ਨੇ 5 ਅਗਸਤ ਦੀ ਰਾਤ 12 ਵਜੇ ਇੱਕ ਆਈਏਐਸ ਅਫਸਰ ਦੀ ਧੀ ਵਰਣਿਕਾ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਗਈ। ਪੁਲਿਸ ਦੇ ਮੌਕੇ ’ਤੇ ਪਹੁੰਚਣ ਕਾਰਨ ਕੁੜੀ ਨੂੰ ਬਚਾ ਲਿਆ ਗਿਆ।