ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)-ਸਮਾਜ ਅੰਦਰ ਅਜੇ ਵੀ ਇਮਾਨਦਾਰੀ ਬਰਕਰਾਰ ਹੈ। ਇਸ ਦੀ ਤਾਜਾ ਮਿਸਾਲ ਅੱਜ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿਖੇ ਦੇਖਣ ਨੂੰ ਮਿਲੀ ਜਦੋ ਇੱਕ ਨਿਜੀ ਬੱਸ ਦੇ ਕੰਡੈਕਟਰ ਨੇ ਬੱਸ ਵਿੱਚੋਂ ਮਿਲਿਆ ਵਿਦਿਆਰਥੀਆਂ ਦਾ ਮਹਿੰਗੀ ਕੀਮਤ ਦਾ ਗੁੰਮ ਹੋਇਆਂ ਮੋਬਾਇਲ ਵਾਪਸ ਕੀਤਾ।

ਜਾਣਕਾਰੀ ਅਨੁਸਾਰ ਗੁਰੂ ਕਾਂਸ਼ੀ ਯੂਨੀਵਰਸਿਟੀ ਦਾ ਵਿਦਿਆਰਥੀ ਅਸੀਸ਼ ਸਹਾਏ ਤਲਵੰਡੀ ਸਾਬੋ ਤੋਂ ਕਾਲਜ ਨੂੰ ਮਾਨਸਾ ਜਾਣ ਵਾਲੀ ਰੈਨਬੋ ਟਰਾਂਸਪੋਰਟ ਦੀ ਬੱਸ ਤੇ ਜਾ ਰਿਹਾ ਸੀ ਕਿ ਉਸ ਦਾ ਮਹਿੰਗੀ ਕੰੰਪਨੀ ਦਾ ਮੋਬਾਇਲ ਫੋਨ ਬੱਸ ਵਿੱਚ ਡਿੱਗ ਗਿਆ ਜੋ ਕਿ ਬੱਸ ਦੇ ਕੰਡੈਕਟਰ ਕਰਮਜੀਤ ਸਿੰਘ ਨੂੰ ਮਿਲ ਗਿਆ। ਕੰਡੈਕਟਰ ਨੇ ਮੋਬਾਇਲ ਵਿੱਚ ਸੇਵ ਨੰਬਰ ਤੇ ਫੋਨ ਕਰਕੇ ਉਸ ਦੇ ਮਾਲਕ ਦਾ ਪਤਾ ਕੀਤਾ ਤੇ ਉਹਨਾਂ ਨੂੰ ਬੁਲਾ ਕੇ ਫੋਨ ਵਾਪਸ ਕਰ ਦਿੱਤਾ।ਇਸ ਮੌਕੇ ਮੇਜਰ ਸਿੰਘ, ਸਤਪਾਲ ਅਰੋੜਾ,ਬਿੰਦਰ ਸਿੰਘ ਆਦਿ ਵੀ ਮੌਜੂਦ ਸਨ।