ਪੀਏਯੂ ਦੇ ਵਾਈਸ ਚਾਂਸਲਰ ਨੇ ਨਰਮੇ ਸੰਬੰਧੀ ਸਥਿਤੀ ਦੀ ਪੜਚੋਲ ਲਈ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ

ਨਰਮੇ ਵਾਲੇ ਇਲਾਕਿਆਂ ਵਿੱਚ ਜਾਂਦੇ ਰਹੋ ਤੇ ਅਗਵਾਈ ਕਰਦੇ ਰਹੋ – ਡਾ. ਢਿੱਲੋਂ
ਲੁਧਿਆਣਾ 9 ਅਗਸਤ – ਪੰਜਾਬ ਦੀ ਨਰਮਾ ਪੱਟੀ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ । ਬਠਿੰਡਾ, ਅਬੋਹਰ, ਮਾਨਸਾ, ਮੁਕਤਸਰ, ਫਾਜ਼ਿਲਕਾ ਅਤੇ ਇਨ•ਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ। ਇਹ ਸਮਾਂ ਨਰਮੇ ਉਪਰ ਕੀਟਾਂ ਦੇ ਵਾਧੇ ਦਾ ਹੁੰਦਾ ਹੈ ਜਿਸ ਦੀ ਨਜ਼ਰਸਾਨੀ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਲਗਾਤਾਰ ਯਤਨਸ਼ੀਲ ਹੈ। ਚਿੱਟੀ ਮੱਖੀ ਅਤੇ ਭੂਰੀ ਜੂੰ (ਥਰਿੱਪ) ਦੇ ਹਮਲੇ ਦੀਆਂ ਸਾਹਮਣੇ ਆ ਰਹੀਆਂ ਖਬਰਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ, ਮੁਖੀਆਂ, ਖੇਤੀ ਮਾਹਿਰਾਂ, ਕੀਟ ਵਿਗਿਆਨੀਆਂ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ•ਾਂ ਨੇ ਵਿਸ਼ੇਸ਼ ਰੂਪ ਵਿੱਚ ਇਸ ਸਥਿਤੀ ਦੀ ਪੜਚੋਲ ਕੀਤੀ ਅਤੇ ਕਿਹਾ ਕਿ ਕਿਰਸਾਨੀ ਸਾਡਾ ਪਹਿਲਾ ਸਰੋਕਾਰ ਹੈ । ਉਸ ਦੇ ਸੰਕਟ ਵੀ ਸਾਡੇ ਹਨ । ਅਜਿਹੀ ਸਥਿਤੀ ਵਿੱਚ ਕਿਸਾਨ ਮਾਰਗ ਦਰਸ਼ਨ ਲਈ ਸਾਡੇ ਵੱਲ ਦੇਖਦਾ ਹੈ ਅਤੇ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਰ ਹੀਲੇ ਉਨ•ਾਂ ਦੀ ਅਗਵਾਈ ਕਰੀਏ । ਉਨ•ਾਂ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਵਿਦਿਆਰਥੀਆਂ ਸਮੇਤ ਨਰਮਾ-ਪੱਟੀ ਵਾਲੇ ਇਲਾਕਿਆਂ ਵਿੱਚ ਜਾਂਦੇ ਰਹਿਣ ਅਤੇ ਸਥਿਤੀ ਦਾ ਜ਼ਾਇਜ਼ਾ ਲੈਂਦੇ ਰਹਿਣ। ਜਿੱਥੇ ਕਿਤੇ ਕਿਸੇ ਕਿਸਾਨ ਨੂੰ ਵਿਸ਼ੇਸ਼ ਅਗਵਾਈ ਦੀ ਲੋੜ ਹੈ ਤਾਂ ਉਸ ਦੀ ਮੱਦਦ ਵੀ ਕਰਨ । ਡਾ. ਢਿੱਲੋਂ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਕਿਸਾਨ ਘੱਟੋ-ਘੱਟ ਲਾਗਤਾਂ ਨਾਲ ਵੱਧ ਤੋਂ ਵੱਧ ਝਾੜ ਲੈ ਸਕੇ ਅਤੇ ਇਸ ਲਈ ਸਿਫ਼ਾਰਸ਼ ਕੀਤੀ ਗਈ ਬਹੁ-ਪੱਖੀ ਪ੍ਰਣਾਲੀ ਜਿਸ ਵਿੱਚ ਰਸਾਇਣਕ ਅਤੇ ਗੈਰ-ਰਸਾਇਣਕ ਦੋਵੇਂ ਵਿਧੀਆਂ ਸ਼ਾਮਲ ਹਨ, ਦੀ ਵਰਤੋਂ ਕਰੇ । ਉਨ•ਾਂ ਫੈਕਲਟੀ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਕੀਟਾਂ ਵਿਚਲੇ ਫ਼ਰਕ ਨੂੰ ਪਛਾਨਣ ਵਿੱਚ ਕਿਸਾਨ ਦੀ ਮਦਦ ਕਰਨ ਤਾਂ ਜੋ ਕੀਟ ਦੇ ਅਨੁਸਾਰ ਹੀ ਢੁਕਵਾਂ ਹੱਲ ਕੀਤਾ ਜਾ ਸਕੇ । ਇਸ ਵੇਲੇ ਲੋੜ ਇਨ•ਾਂ ਕੀਟਾਂ ਤੋਂ ਫ਼ਸਲ ਨੂੰ ਬਚਾਉਣ ਦੇ ਨਾਲ-ਨਾਲ ਇਹ ਵੀ ਹੈ ਕਿ ਪੌਦੇ ਦੀ ਸਿਹਤ ਦਾ ਧਿਆਨ ਵੀ ਰੱਖਿਆ ਜਾਵੇ ਅਤੇ ਇਸ ਫ਼ਸਲ ਨੂੰ ਔੜ ਤੋਂ ਵੀ ਬਚਾਇਆ ਜਾਵੇ । ਇਸ ਵਿਚਾਰ-ਚਰਚਾ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਚਿੱਟੀ ਮੱਖੀ ਦਾ ਹਮਲਾ ਝੋਨੇ ਨਾਲ ਲੱਗਦੀਆਂ ਥਾਵਾਂ ਤੇ ਜ਼ਿਆਦਾ ਹੁੰਦਾ ਹੈ । ਉਨ•ਾਂ ਤਸੱਲੀ ਪ੍ਰਗਟਾਈ ਕਿ ਪੰਜਾਬ ਦਾ ਕਿਸਾਨ ਯੂਨੀਵਰਸਿਟੀ ਤੇ ਭਰੋਸਾ ਰੱਖਦਾ ਹੈ ਅਤੇ ਪੀਏਯੂ ਦੀਆਂ ਸਿਫ਼ਾਰਸ਼ਾਂ ਨੂੰ ਮੰਨਦਾ ਹੈ ਜਿਸ ਸਦਕਾ ਸਥਿਤੀ ਕਾਬੂ ਵਿੱਚ ਹੈ । ਡਾ. ਢਿੱਲੋਂ ਨੇ ਕਿਹਾ ਕਿ ਭਾਵੇਂ ਮੁਸ਼ਕਲਾਂ ਹਨ ਪਰ ਅਸੀਂ ਯਤਨਸ਼ੀਲ ਹਾਂ ਤੇ ਆਸਵੰਦ ਵੀ ਹਾਂ ਜੇ ਕੁਦਰਤ ਨੇ ਸਾਥ ਦਿੱਤਾ ਤਾਂ ਇਸ ਵਰ•ੇ ਵੀ ਪਿਛਲੇ ਸਾਲ ਵਾਂਗ ਨਰਮੇ ਦਾ ਚੰਗਾ ਝਾੜ ਆਵੇਗਾ ।

Send this to a friend