ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਵੱਲੋਂ ਲੁੱਟਿਆ ਸਮਾਨ ਬਰਾਮਦ ਕਰਕੇ ਕੀਤਾ ਵਾਰਸਾਂ ਹਵਾਲੇ

ਝਬਾਲ, 8 ਅਗਸਤ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ, ਸ. ਦਰਸ਼ਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ੰ ਤਹਿਤ ਥਾਣਾ ਝਬਾਲ ਦੇ ਮੁਖੀ ਸ. ਹਰਚੰਦ ਸਿੰਘ ਸੰਧੂ ਦੇ ਯਤਨਾਂ ਸਦਕਾ ਪਿਛਲੇ ਮਹੀਨੇ ਦੀ 12-7-17 ਦੀ ਦਰਮਿਆਨੀ ਰਾਤ ਨੂੰ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਪਿੰਡ ਕੋਟ ਧਰਮ ਚੰਦ ਕਲਾਂ ਤੋਂ ਬੋਲੈਰੋ ਗੱਡੀ, ਦੋਨਾਲੀ ਰਫਲ, ਨਕਦੀ, ਡਾਲਰ, ਘੜੀਆਂ, ਮੋਬਾਈਲ, ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋਏ ਦੋਸ਼ੀਆਂ ਨੂੰ ਲੁੱਟੇ ਗਏ ਸਮਾਨ ਸਮੇਤ ਕਾਬੂ ਕੀਤੇ ਜਾਣ ਤੋਂ ਬਾਅਦ ਅੱਜ ਥਾਣਾ ਝਬਾਲ ਵਿਖੇ ਪ੍ਰੈ¤ਸ ਮਿਲਣੀ ਦੌਰਾਨ ਬਲਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਸਮਾਨ ਵਾਪਿਸ ਕਰਦਿਆਂ ਦੱਸਿਆ ਕਿ ਦੋਸ਼ੀ ਬਿਕਰਮ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ ਮਹਿਮੂਦਪੁਰਾ, ਹਰਚੰਦ ਸਿੰਘ ਪੁੱਤਰ ਗੁਰਲਾਲ ਸਿੰਘ, ਵਾਸੀ ਚੀਮਾ, ਗੁਰਪ੍ਰੀਤ ਸਿੰਘ ਗੰਪੀ, ਪੁੱਤਰ ਮਲੂਕ ਸਿੰਘ, ਗੁਰਦੇਵ ਸਿੰਘ ਦੇਬਾ ਪੁੱਤਰ ਚਰਨਜੀਤ ਸਿੰਘ, ਭੂਰਾ ਕੋਹਨਾ, ਥਾਣਾ ਖੇਮਕਰਨ ਨੂੰ ਲੁੱਟੇ ਗਏ ਸਾਮਾਨ ਸਮੇਤ ਕਾਬੂ ਕਰਕੇ ਜਿਨ੍ਹਾਂ ’ਚ ਇੱਕ ਰਫਲ, 13 ਹਜ਼ਾਰ ਦੀ ਨਕਦੀ, 628 ਵਿਦੇਸ਼ੀ ਡਾਲਰ, ਇੱਕ ਬੋਲੈਰੋ ਗੱਡੀ, ਦੋ ਮੋਬਾਈਲ, ਦੋ ਘੜੀਆਂ, ਦੋ ਸੋਨੇ ਦੀਆਂ ਵਾਲੀਆਂ, ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ। ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਝਬਾਲ ਪਹਿਲਾ ਐਸਾ ਥਾਣਾ ਹੈ ਜਿੱਥੇ ਲੁੱਟ ਦਾ ਸਾਮਾਨ ਬਰਾਮਦ ਕਰਕੇ ਪੂਰੀ ਇਮਾਨਦਾਰੀ ਨਾਲ ਵਾਰਸਾਂ ਨੂੰ ਸੌਂਪਿਆ ਗਿਆ ਹੈ।

Send this to a friend