ਮਲੋਟ, 22 ਅਕਤੂਬਰ (ਸੋਨੂੰ ਮਲੂਜਾ) : ਜਿਲ੍ਹਾ ਪੱਧਰੀ ਐਥਲੈਟਿਕ ਮੁਕਾਬਲਿਆਂ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਦਿਆਂ ਬਾਜੀ ਮਾਰੀ। ਇੰਨ੍ਹਾਂ ਮੁਕਾਬਲਿਆਂ ਵਿੱਚ ਅੰਤਰ 14 ਸਾਲ ਵਰਗ ਵਿੱਚ ਗੋਲਾ ਸੁੱਟਣ ਅਤੇ 100 ਮੀਟਰ ਫਰਾਟਾ ਦੌੜ ਵਿੱਚ ਅਰਮਾਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਹੈਮਰ ਥ੍ਰੋ ਖੇਡ ਵਿੱਚ ਨਵਪ੍ਰੀਤ ਸਿੰਘ ਨੇ ਅੰਤਰ 19 ਸਾਲ ਵਰਗ ਵਿੱਚ ਪਹਿਲਾ ਸਥਾਨ ਮੱਲਿਆ।

ਜਸਪ੍ਰੀਤ ਸਿੰਘ ਨੇ ਅੰਤਰ 17 ਸਾਲ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਰਵਨੀਤ ਕੌਰ ਨੇ ਅੰਤਰ 19 ਸਾਲ ਵਰਗ ਵਿੱਚ ਲੜਕੀਆਂ ਵਿੱਚ ਤੀਹਰੀ ਛਾਲ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ 200 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅੰਤਰ 17 ਸਾਲ ਵਰਗ ਵਿੱਚ ਹੀ ਪ੍ਰਭਜੋਤ ਕੌਰ ਨੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਸ਼ਰਨਦੀਪ ਕੌਰ ਨੇ ਅੰਡਰ 14 ਸਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਹਲਕਾ ਵਿਧਾਇਕ ਹਰਪੀ੍ਰਤ ਸਿੰਘ ਨੇ ਇਸ ਪਾ੍ਰਪਤੀ ਤੇ ਕੌਂਸਲਰ ਜਗਤਾਰ ਸਿੰਘ ਬਰਾੜ ਦੇ ਭਤੀਜੇ ਅਰਮਾਨਦੀਪ ਸਿੰਘ ਸਮੇਤ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਹਰਪ੍ਰੀਤ ਸਿੰਘ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਪਿੰੰਸੀਪਲ ਜਸਪਾਲ ਕੌਰ ਤੇ ਡੀ.ਪੀ.ਬੋਹੜ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਜਗਤਾਰ ਸਿੰਘ ਬਰਾੜ ਅਤੇ ਵਿਜੈ ਬਜਾਜ ਪੀ.ਏ. ਕਮ-ਮੀਡੀਆ ਐਡਵਾਈਜ਼ਰ ਐਮ.ਪੀ. ਸ਼ੇਰ ਸਿੰਘ ਘੁਬਾਇਆ, ਬਲਕਾਰ ਸਿੰਘ ਢਿੱਲੋਂ, ਰਜਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਬਰਾੜ ਅਤੇ ਪ੍ਰਧਾਨ ਰਜਿੰਦਰ ਕੁਮਾਰ ਵੀ ਹਾਜ਼ਰ ਸਨ।