ਨਾੜ ਨਾ ਸਾੜਨ ਵਾਲੀਆਂ ਪੰਚਾਇਤਾਂ ਨੂੰ ਅਜ਼ਾਦੀ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ : ਡੀ.ਸੀ. ਸੰਗਰੂਰ

ਸੰਗਰੂਰ, 8 ਅਗਸਤ (ਸੰਜੀਵ ਸਿੰਗਲਾ)- ਪੰਜਾਬ ਸਰਕਾਰ ਨੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਉਨ੍ਹਾਂ ਅਗਾਂਹਵਧੂ ਪੰਚਾਇਤਾਂ ਨੂੰ ਜ਼ਿਲ੍ਹਾ ਪ¤ਧਰ ‘ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਸਰਕਾਰ ਵ¤ਲੋਂ ਵਾਤਾਵਰਣ ਨੂੰ ਸ਼ੁ¤ਧ ਰ¤ਖਣ ਲਈ ਚਲਾਈ ਮੁਹਿੰਮ ਵਿ¤ਚ ਆਪਣਾ ਮਹ¤ਤਵਪੂਰਨ ਯੋਗਦਾਨ ਪਾਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦ¤ਸਿਆ ਕਿ ਕਣਕ ਅਤੇ ਝੋਨੇ ਦਾ ਨਾੜ ਨਾ ਸਾੜਨ ਵਾਲੀਆਂ ਪੰਚਾਇਤਾਂ ਨੂੰ ਸਰਕਾਰ ਵ¤ਲੋਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਅਜਿਹੀਆਂ ਪੰਚਾਇਤਾਂ ਨੇ ਸਰਕਾਰ ਦੀ ਜਾਗਰੂਕਤਾ ਮੁਹਿੰਮ ਪ੍ਰਤੀ ਸਾਕਾਰਾਤਮਕ ਸੋਚ ਦਿਖਾਈ ਹੈ।ਡਿਪਟੀ ਕਮਿਸ਼ਨਰ ਨੇ ਦ¤ਸਿਆ ਕਿ ਨਾੜ ਸਾੜਨ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ ਅਤੇ ਮਿ¤ਤਰ ਕੀੜੇ ਵੀ ਸੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲਗਾਤਾਰ ਉਪਰਾਲਿਆਂ ਸਦਕਾ ਲੋਕਾਂ ਦੀ ਸੋਚ ਵਿ¤ਚ ਤੇਜ਼ੀ ਨਾਲ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਅਜਿਹੀ ਪਹਿਲ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਸਾਬਤ ਹੁੰਦੀ ਹੈ ਅਤੇ ਵ¤ਧ ਤੋਂ ਵ¤ਧ ਕਿਸਾਨ ਵਾਤਾਵਰਣ ਸ਼ੁ¤ਧਤਾ ਲਈ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਹੁੰਦੇ ਹਨ।ਡਿਪਟੀ ਕਮਿਸ਼ਨਰ ਵ¤ਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਅਧਿਕਾਰ ਖੇਤਰ ਵਿ¤ਚ ਆਉਂਦੀਆਂ ਅਜਿਹੀਆਂ ਪੰਚਾਇਤਾਂ ਨੂੰ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕਰਨ ਲਈ ਉਪਰਾਲੇ ਕੀਤੇ ਜਾਣ, ਜਿਹੜੀਆਂ ਪੰਚਾਇਤਾਂ ਵ¤ਲੋਂ ਪਿਛਲੇ ਸਮੇਂ ਦੌਰਾਨ ਝੋਨਾ ਤੇ ਕਣਕ ਦੇ ਨਾੜ ਨੂੰ ਅ¤ਗ ਨਹੀਂ ਲਗਾਈ ਗਈ।

Send this to a friend