ਰਾਮਪੁਰਾ ਫੂਲ, 8 ਅਗਸਤ (ਮਨਪ੍ਰੀਤ ਸਿੰਘ ਗਿੱਲ)–.ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀਆਂ ਕੌਮੀ ਸੇਵਾ ਯੋਜਨਾਂ ਦੀਆਂ ਵਲੰਟੀਅਰਾਂ ਨੂੰ ਵਿਸ਼ਵ ਟਾਈਗਰ ਦਿਵਸ ਮੌਕੇ ਵਿਸਥਾਰ ਵਣ ਮੰਡਲ ਬਠਿੰਡਾ ਵੱਲੋਂ ਛੋਟੇ ਚਿੜੀਆਂ ਘਰ ਬੀੜ ਤਲਾਬ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗਰੀਨ ਇੰਡੀਆ ਪ੍ਰਾਜੈਕਟ ਕਾਲਜ ਚੇਅਰਮੈਨ ਐਸ.ਐਸ. ਚੱਠਾ, ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਤੇ ਸੁਚੱਜੀ ਅਗਵਾਈ ਹੇਠ ਆਪਣਾ ਉਦੇਸ਼ ਪੂਰਾ ਕਰਦਾ ਬਾਖੂਬੀ ਚੱਲ ਰਿਹਾ ਹੈ। ਜਿਸਤੋ ਕਾਲਜ ਵਲੰਟੀਅਰਾਂ ਸੇਧ ਲੈ ਕੇ ਸਮਾਜ ਸੇਵਾ ਨੂੰ ਪੂਰੀ ਜਿੰਦ-ਜਾਨ ਨਾਲ ਪੂਰਾ ਕਰ ਰਹੀਆਂ ਹਨ। ਜਿੰਨ੍ਹਾਂ ਦਾ ਮੁੱਖ ਨਿਸ਼ਾਨਾ ਐਕਤੀ 10 ਹਜ਼ਾਰ ਬੂਟੇ ਲਾ ਕੇ ਗਰੀਨ ਇੰਡੀਆ ਪ੍ਰਾਜੈਕਟ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਹੈ। ਕਾਲਜ ਚੇਅਰਮੈਨ ਐਸ.ਐਸ ਚੱਠਾ ਨੇ ਕਿਹਾ ਕਿ ਜੀਵਾਂ ਤੇ ਜੰਗਲਾਂ ਦੀ ਸੰਭਾਲ ਦੀ ਮੁੱਖ ਜਰੂਰਤ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਹਰਿਆ ਭਰਿਆ ਬਣਾਇਆ ਜਾਵੇ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਤੇ ਕਾਲਜ ਦੇ ਚੀਫ ਐਡਵਾਈਜ਼ਰ ਗੁਰਪ੍ਰੀਤ ਸਿੰਘ ਸਿੱਧੂ ਨੇ ਵਣ ਵਿਭਾਗ ਦਾ .ਫਤਿਹ ਕਾਲਜ ਵਲੰਟੀਅਰਾਂ ਨੂੰ ਸਨਮਾਨਿਤ ਕਰਨ ’ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵਿਭਾਗ ਦੇ ਕੰਮਾਂ ਕਾਰਾਂ ਦੀ ਸਲਾਘਾ ਕੀਤੀ। ਕੁਲਵਿੰਦਰ ਸਿੰਘ ਡਾਇਰੈਕਟਰ ਯੁਵਕ ਸੇਵਾਂਵਾ, ਕਾਲਜ ਦੇ ਐਨਐਸਐਸ ਵਿਭਾਗ ਦੇ ਮੁਖੀ ਪ੍ਰੋ ਅੰਗਰੇਜ ਸਿੰਘ ਨੇ ਵਣ ਵਿਭਾਗ ਦੇ ਵਾਤਾਵਰਣ ਬਚਾਉਣ ਦੇ ਉਪਰਾਲਿਆਂ ਦੀ ਤਾਰੀਫ ਕਰਦਿਆਂ ਵਾਤਾਵਰਣ ਸੰਭਾਲਣ ਤਹਿਤ ਬੂਟੇ ਲਗਾਉਣਾਂ, ਜੀਵ ਜੰਗਲ ਬਚਾਉਣ ਦਾ ਹੋਕਾ ਦਿੱਤਾ। ਇਸ ਮੌਕੇ ਵਣ ਰੇਂਜ ਅਫਸਰ ਪਵਨ ਸ਼੍ਰੀਧਰ, ਵਣ ਰੇਂਜ ਅਫਸਰ ਜੰਗੀਰ ਸਿੰਘ, ਵਣ ਬਲਾਕ ਅਫਸਰ ਗੁਰਜੰਗ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਖੁਸ਼ਦੀਪ ਕੋਰ, ਬੇਅੰਤ ਕੌਰ, ਸਰਬਜੀਤ ਸ਼ਰਮਾ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਕਾਲਜ ਦੇ ਐਨਐਸਐਸ ਵਿਭਾਗ ਦੇ ਪ੍ਰੋ. ਸੋਨਵਿੰਦਰ ਸਿੰਘ, ਮਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।