ਅਮਰਨਾਥ ਹਮਲੇ ਦੀ ਗੁੱਥੀ ਸੁਲਝੀ ਕਸ਼ਮੀਰ ਪੁਲਿਸ ਵੱਲੋਂ 3 ਗ੍ਰਿਫਤਾਰ

ਹਮਲੇ ਪਿੱਛੇ ਲਸ਼ਕਰ ਦੇ ਹੱਥ ਹੋਣ ਦਾ ਦਾਅਵਾ

ਸ੍ਰੀਨਗਰ, 6 ਅਗਸਤ- ਜੰਮੂ-ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰੀਆਂ ’ਤੇ ਹੋਏ ਹਮਲੇ ਦੀ ਗੁਥੀ ਸੁਲਝਾਅ ਲਈ ਹੈ।ਆਈ.ਜੀ.ਪੀ. ਜਨਾਬ ਮੁਨੀਰ ਨੇ ਅਨੰਤਨਾਗ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਅਮਰਨਾਥ ’ਤੇ ਹੋਏ ਹਮਲੇ ਦੇ ਪਿਛੇ ਲਸ਼ਕਰ ਦਾ ਹਥ ਸੀ। ਲਸ਼ਕਰ ਦੇ ਪਾਕਿਸਤਾਨੀ ਅਤਵਾਦੀ ਇਸਮਾਇਲ ਨੇ 2 ਹੋਰ ਅਤਵਾਦੀਆਂ ਅਤੇ ਇਕ ਸਥਾਨਕ ਕਸ਼ਮੀਰੀ ਨਾਲ ਮਿਲ ਕੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਅਤਵਾਦੀਆਂ ਦੀ ਯੋਜਨਾ ’ਚ ਮਦਦ ਕਰਨ ਵਾਲੇ ਅਤੇ ਇਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲੇ ਸ਼ੱਕੀ ਵਿਅਕਤੀਆਂ ਦਾ ਵੀ ਪਤਾ ਲਗਾ ਲਿਆ ਹੈ।ਇਸ ਮਾਮਲੇ ’ਚ ਕੁਝ ਦਿਨ ਪਹਿਲਾ 2 ਲਸ਼ਕਰ ਅਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਹੁਣ ਤਿੰਨ ਸ਼ੱਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਘਟਨਾ ਦੀ ਗੁੱਥੀ ਸੁਲਝਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਸ਼ੱਕੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।

Send this to a friend