ਅੱਤਵਾਦ ਦੇ ਮੁਦੇ ’ਤੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਚਿਤਾਵਨੀ

ਵਾਸ਼ਿੰਗਟਨ- ਅਮਰੀਕਾ ਨੇ ਅਤਵਾਦ ਦੇ ਮੁੱਦੇ ’ਤੇ ਇਕ ਵਾਰ ਫਿਰ ਪਾਕਿਸਤਾਨ ’ਤੇ ਨਿਸ਼ਾਨਾ ਸਾਧਿਆ ਹੈ।ਅਮਰੀਕਾ ਦੇ ਰਾਸ਼ਟਰੀ ਸੁਰਖਿਆ ਸਲਾਹਕਾਰ ਜਨਰਲ ਐਚ. ਆਰ. ਮੈਕਮਾਸਟਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਦੀ ਉਸ ਵਿਰੋਧੀ ਨੀਤੀ ਵਿਚ ਬਦਲਾਅ ਚਾਹੁੰਦੇ ਹਨ, ਜਿਸ ਦੇ ਤਹਿਤ ਉਨ੍ਹਾਂ ਅਤਵਾਦੀਆਂ ਨੂੰ ਸਮਰਥਨ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਇਥੇ ਸੁਰਖਿਅਤ ਪਨਾਹ ਲਈ ਹੋਈ ਹੈ।ਪਾਕਿਸਤਾਨੀ ਅਖਬਾਰ ‘ਡਾਨ’ ਮੁਤਾਬਕ ਅਮਰੀਕਾ ਸਮੇਂ-ਸਮੇਂ ’ਤੇ ਪਾਕਿਸਤਾਨ ਨੂੰ ਅਤਵਾਦੀਆਂ ਦੇ ਮਦਦਗਾਰ ਹੋਣ ਦੇ ਦੋਸ਼ਾਂ ਲਾਉਂਦਾ ਰਿਹਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇਹ ਗਲਾਂ ਸਿਧੇ ਟਰੰਪ ਦੇ ਹਵਾਲੇ ਤੋਂ ਕਹੀਆਂ ਗਈਆਂ ਹਨ।

Send this to a friend