ਸਰਦੂਲਗੜ੍ਹ ਸਿਵਲ ਹਸਪਤਾਲ ’ਚ ਐਕਸ-ਰੇ ਨਾ ਹੋਣ ਕਾਰਨ ਮਰੀਜ਼ ਪਰੇਸ਼ਾਨ

ਸਰਦੂਲਗੜ੍ਹ, 4 ਅਗਸਤ (ਵਿਪਨ ਗੋਇਲ, ਬਲਜੀਤ ਪਾਲ)- ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕਈ ਮਹੀਨਿਆ ਤੋ ਐਕਸਰਾ ਕਰਨਾ ਬੰਦ ਕਰਨ ਕਾਰਨ ਮਰੀਜ਼ਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਕਰਾਉਣ ਲਈ ਪ੍ਰਾਈਵੇਟ ਹਸਪਤਾਲਾ ਵਿੱਚ ਮਹਿੰਗੇ ਰੇਟਾ ਵਿੱਚ ਐਕਸਰਾ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਥੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਉਹਨ੍ਹਾ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਸੰਬੰਧ ਵਿੱਚ ਮਮਤਾ ਜੈਨ ਸਰਦੂਲਗੜ੍ਹ ਅਤੇ ਖੁਸਦੀਪ ਸਿੰਘ ਕਾਕੂ ਸਾਧੂਵਾਲਾ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਹੱਡੀਆ ਦੇ ਡਾਕਟਰ ਨੂੰ ਦਿਖਾਉਣ ਲਈ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਐਕਸਰਾ ਕਰਾਵੇ ਲਊ ਤਾਂ ਅਸੀ ਹਸਪਤਾਲ ਦੇ ਐਕਸਰਾ ਰੂਮ ਵਿੱਚ ਗਏ ਤਾਂ ਉਸ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ ਜ ਦਇਸ ਸੰਬੰਧ ਵਿੱਚ ਪੁੱਛਿਆ ਗਿਆ ਤਾਂ ਉਹਨ੍ਹਾ ਨੇ ਕਿਹਾ ਕਿ ਐਕਸਰਾ ਤਾ ਬਾਹਰੋ ਕਰਵਾਉਣਾ ਪਵੇਗਾ ਉਹਨ੍ਹਾ ਨੇ ਕਿਹਾ ਕਿ ਜਦ ਅਸੀ ਪ੍ਰਾਈਵੇਟ ਹਸਪਤਾਲ ਵਿੱਚ ਐਕਸਰਾ ਕਰਾਉਣ ਲਈ ਗਏ ਤਾ ਸਾਨੂੰ ਉਥੇ 300 ਰੁਪਏ ਐਕਸਰਾ ਦੇ ਦੇਣੇ ਪਏ ਜਦ ਕਿ ਸਿਵਲ ਹਸਪਤਾਲ ਵਿੱਚ ਇਹ ਐਕਸ-ਰਾ ਸਿਰਫ 80 ਰੁਪਏ ਵਿੱਚ ਹੁੰਦਾ ਸੀ।ਜਿਸ ਕਾਰਨ ਮਰੀਜਾ ਨੂੰ ਕਾਫੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ।ਉਹਨ੍ਹਾ ਨੇ ਡੀ.ਸੀ ਮਾਨਸਾ ਅਤੇ ਸਿਵਲ ਸਰਜਨ ਮਾਨਸਾ ਤੋ ਮੰਗ ਕੀਤੀ ਹੈ ਕਿ ਸਰਦੂਲਗੜ੍ਹ ਸਿਵਲ ਹਸਪਤਾਲ ਵਿੱਚ ਐਕਸਰਾ ਕਰਨਾ ਫਿਰ ਤੋ ਚਾਲੂ ਕੀਤਾ ਜਾਵੇ ਤਾਂ ਕਿ ਲੋਕਾ ਨੂੰ ਆਰਥਿਕ ਨੁਕਸਾਨ ਤੋ ਬਚਾਇਆ ਜਾਵੇ।ਆਰ.ਐਮ.ਪੀ.ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਅਤੇ ਸਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਆਗੂ ਬੰਸੀ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਵੱਡੇ ਵੱਡੇ ਬਿਆਨ ਜਾਰੀ ਕਰਕੇ ਕਿਹਾ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਵਿੱਚ ਲੋਕਾ ਨੂ ਸਾਰੀਆ ਸਹੂਲਤਾ ਮੁਫਤ ਦਿੱਤੀਆ ਜਾ ਰਹੀਆ ਹਨ ਪਰੰਤੂ ਸਿਵਲ ਹਸਪਤਾਲ ਵਿੱਚ ਲੋਕਾ ਨੂ ਐਕਸ-ਰਾ ਕਰਾਉਣ ਲਈ ਪ੍ਰਾਈਵੇਟ ਹਸਪਤਾਲਾ ਵਿੱਚ ਚੱਕਰ ਖਾਣੇ ਪੈ ਰਹੇ ਹਨ ਅਤੇ ਉਹਨ੍ਹਾ ਨੂੰ ਵੱਧ ਰੇਟਾ ਵਿੱਚ ਐਕਸਰੇ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨ੍ਹਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਸਰਦੂਲਗੜ੍ਹ ਵਿੱਚ ਐਕਸਰੇ ਸੀ ਸਹੂਲਤ ਜਲਦੀ ਜਲਦੀ ਫਿਰ ਤੋ ਸ਼ੁਰੂ ਕੀਤੀ ਜਾਵੇ।ਜਦ ਇਸ ਸੰਬੰਧ ਵਿੱਚ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਮੈਡੀਕਲ ਅਫਸਰ ਡਾਕਟਰ ਸੋਹਨ ਲਾਲ ਅਰੋੜਾ (ਐਮ.ਡੀ) ਨਾਲ ਗੱਲਬਾਤ ਕੀਤੀ ਤਾਂ ਉਹਨ੍ਹਾ ਨੇ ਕਿਹਾ ਕਿ ਜੋ ਹਸਪਤਾਲ ਵਿੱਚ ਐਕਸ-ਰੇ ਵਾਲਾ ਸੀ ਉਹ ਸਰਦੂਲਗੜ੍ਹ ਵਿਖੇ ਡੈਪੂਟੇਸ਼ਨ ਤੇ ਸੀ ਪਰ ਹੁਣ ਸਰਕਾਰ ਨੇ ਸਾਰੀਆ ਡੈਪੂਟੇਸ਼ਨਾ ਕੈਂਸਲ ਕਰ ਦਿੱਤੀਆ ਹਨ ਜਿਸ ਕਾਰਨ ਇੱਥੇ ਆਸਾਮੀ ਖਾਲੀ ਪਈ ਹੈ ਅਸੀ ਐਸ.ਐਮ.ਉ ਨੂੰ ਲਿਖ ਕਿ ਭੇਜਿਆ ਹੈ।

Send this to a friend