ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ ਬਲੱਡ ਡੋਨਰ ਕੌਂਸਲ ਰਾਮਪੁਰਾ ਫੂਲ ਵੱਲੋਂ ਕੈਂਪ

ਰਾਮਪੁਰਾ ਫੂਲ, 4 ਅਗੱਸਤ (ਕੁਲਜੀਤ ਸਿੰਘ ਢੀਂਗਰਾ)- ਸ਼ਹੀਦ ਊਧਮ ਸਿੰਘ ਦੇ 77ਵੇਂ ਸ਼ਹੀਦੀ ਦਿਵਸ ’ਤੇ ਬਲੱਡ ਡੋਨਰ ਕੌਂਸਲ ਰਾਮਪੁਰਾ ਫੂਲ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦਰਾਜ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਸੁਨੀਲ ਬਾਂਸਲ ਨੇ ਕੀਤਾ। ਉਘੇ ਖੂਨਦਾਨੀ ਪਵਨ ਮਹਿਤਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਕੈਂਪ ਵਿਚ ਬਰਨਾਲਾ ਦੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਹਰਦਵਿੰਦਰ ਕੌਰ ਬੀ.ਟੀ.ਓ ਦੀ ਅਗਵਾਈ ਵਿਚ ਖੂਨ ਦੇ ਯੂਨਿਟ ਇੱਕਤਰ ਕੀਤੇ ਗਏ। ਕੈਂਪ ਵਿਚ ਕੁੱਲ 57 ਯੂਨਿਟ ਖੂਨ ਦੇ ਇੱਕਤਰ ਕੀਤੇ ਗਏ। ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਇਸ ਮੌਕੇ ਧਰਮ ਸਿੰਘ ਭੁੱਲਰ, ਹਰਦੀਪ ਸਿੰਘ ਰਾਈਆ, ਮੋਮ ਖਾਂ, ਪ੍ਰੀਤਮ ਆਰਟਿਸਟ ਤੋਂ ਇਲਾਵਾਂ ਪਿੰਡ ਵਾਸੀ ਮੌਜੂਦ ਸਨ।

Send this to a friend