ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਸਮਾਗਮਾਂ ਨੂੰ ਲੈ ਕੇ ਸਿੰਘ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ

ਤਲਵੰਡੀ ਸਾਬੋ, 4 ਅਗਸਤ (ਰਾਮ ਰੇਸ਼ਮ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਹਰ ਸਾਲ੍ਹ ਮਨ੍ਹਾਏ ਜਾਂਦੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਸਮਾਗਮਾਂ ਦੀ ਲੜੀ ਵਿੱਚ ਇਸ ਵਾਰ ਮਨ੍ਹਾਏ ਜਾਣ ਵਾਲੇ 311 ਵਾਂ ਸੰਪੂਰਨਤਾ ਦਿਵਸ ਸਮਾਗਮਾਂ ਦੀ ਵਿਉਂਤਬੰਦੀ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਕਤ ਮੀਟਿੰਗ ਵਿੱਚ ਪੁੱਜੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਮੈਂਬਰਾ ਨਾਲ ਮੀਟਿੰਗ ਦੌਰਾਨ ਤਿੰਨ ਦਿਨ ਚੱਲਣ ਵਾਲੇ ਸੰਪੂਰਨਤਾ ਦਿਵਸ ਸਮਾਗਮਾਂ ਦੀ ਸਮੁੱਚੀ ਰੂਪਰੇਖਾ ਉਲੀਕਦਿਆਂ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ਦੇ ਧਾਰਮਿਕ ਤੇ ਦਸਤਾਰ ਮੁਕਾਬਲੇ ਕਰਵਾਉਣ,ਰਾਤ ਸਮੇਂ ਨਾਟਕ ਕਰਵਾਉਣ ਅਤੇ ਮੁੱਖ ਸਮਾਗਮ ਵਾਲੇ ਦਿਨ ਬੁਲਾਏ ਜਾਣ ਵਾਲੇ ਕੀਰਤਨੀ ਜਥਿਆਂ ਤੇ ਕਥਾਵਾਚਕਾਂ ਨੂੰ ਲੈ ਕੇ ਵੀਚਾਰ ਵਟਾਂਦਰਾ ਕਰਨ ਤੋਂ ਇਲਾਵਾ ਸੰਗਤਾਂ ਨੂੰ ਉਕਤ ਸਮਾਗਮਾਂ ਸਬੰਧੀ ਜਾਗਰੂਕ ਕਰਨ ਲਈ ਹੁਣੇ ਤੋਂ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਵਿੱਢਣ ਦੀ ਲੋੜ ਤੇ ਜੋਰ ਦਿੱਤਾ ਗਿਆ।ਬਠਿੰਡਾ ਮਾਨਸਾ ਜਿਲਿਆਂ ਦੇ ਨਾਲ ਨਾਲ ਹਰਿਆਣਾ ਦੇ ਨਾਲ ਲੱਗਦੇ ਹਲਕਿਆਂ ਵਿੱਚੋਂ ਸੰਗਤਾਂ ਲਿਆਉਣ ਲਈ ਵੀ ਸਲਾਹ ਮਸ਼ਵਰਾ ਕੀਤਾ ਗਿਆ ਤੇ ਸੰਗਤਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਢਾਡੀ ਜਥਿਆਂ ਦੀਆਂ ਡਿਊਟੀਆਂ ਲਾਉਣ ਸਬੰਧੀ ਵੀ ਵੀਚਾਰ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਪੂਰਨਤਾ ਦਿਵਸ ਸਮਾਗਮ ਇਸ ਵਾਰ ਅੱਗੇ ਨਾਲੋਂ ਵੀ ਧੂੰਮਧਾਮ ਨਾਲ ਮਨ੍ਹਾਏ ਜਾਣਗੇ ਤੇ ਇੱਕ ਮੀਟਿੰਗ ਜਲਦੀ ਸ਼ਹਿਰ ਦੇ ਮੋਹਤਬਰਾਂ ਤੇ ਸੰਗਤਾਂ ਨਾਲ ਕੀਤੀ ਜਾਵੇਗੀ ਤੇ ਸੰਗਤਾਂ ਨੂੰ ਸਮਾਗਮਾਂ ਵਿੱਚ ਵਧ ਚੜ ਕੇ ਪੁੱਜਣ ਦੀ ਅਪੀਲ ਕਰਨ ਦੇ ਨਾਲ ਨਾਲ ਉਨਾਂ ਦੀਆਂ ਸੇਵਾਵਾਂ ਵੀ ਸਮਾਗਮਾਂ ਵਿੱਚ ਲਈਆਂ ਜਾਣਗੀਆਂ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬੀਬੀ ਜੋਗਿੰਦਰ ਕੌਰ,ਧਰਮ ਪ੍ਰਚਾਰ ਅੰਤ੍ਰਿਗ ਮੈਂਬਰ ਭਾਈ ਮਨਜੀਤ ਸਿੰਘ ਬੱਪੀਆਣਾ,ਭਾਈ ਅਮਰੀਕ ਸਿੰਘ ਕੋਟਸ਼ਮੀਰ,ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ,ਭਾਈ ਜਗਸੀਰ ਸਿੰਘ ਮਾਂਗੇਆਣਾ,ਸੁਰਜੀਤ ਸਿੰਘ ਰਾਏਪੁਰ,ਮਿੱਠੂ ਸਿੰਘ ਕਾਹਨੇਕੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਕਰਮ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ,ਭਾਈ ਜੰਗੀਰ ਸਿੰਘ ਇੰਚਾਰਜ ਉਪ ਦਫਤਰ ਧਰਮ ਪ੍ਰਚਾਰ,ਗੁਰਦੀਪ ਸਿੰਘ ਦੁਫੇੜਾ ਮੀਤ ਮੈਨੇਜਰ,ਭਾਈ ਅਮਰਜੀਤ ਸਿੰਘ ਪ੍ਰਿੰਸੀਪਲ ਗੁਰਮਤਿ ਵਿਦਿਆਲਾ,ਭਾਈ ਗੁਰਜੰਟ ਸਿੰਘ ਗ੍ਰੰਥੀ ਤਖਤ ਸਾਹਿਬ ਆਦਿ ਹਾਜਿਰ ਸਨ।

Send this to a friend