ਅਮਲੋਹ, 4 ਜੁਲਾਈ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੂਨੀਵਰਸਿਟੀ ਦੇ ਯੂਨਿਟ ਆਯੂਰਵੈਦਿਕ ਮੈਡੀਕਲ ਕਾਲਜ ਵਿਖੇ ਐਚ ਡੀ ਐਫ ਸੀ ਬੈਕ ਦੇ ਸਹਿਯੋਗ ਨਾਲ ਪੋਦੇ ਲਗਾਏ ਗਏ ਇਸ ਮੋਕੇ ਬੈਕ ਦੇ ਮਨੈਜਰ ਜਸਵਿੰਦਰ ਸਿੰਘ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਕ ਵਲੋ ਇਕ ਪੂਰਾ ਹਫਤਾ ਵਣਮਹਾ ਉਤਸਵ ਦੇ ਰੂਪ ਵਿਚ ਮਨਾਇਆ ਜਾ ਰਿਹਾ ਜਿਸ ਵਿਚ ਧਰਤੀ ਨੁੰ ਹਰਾ ਭਰਾ ਕਰਨ ਲਈ ਬੈਕ ਵਲੋ ਇਕ ਉਪਰਾਲਾ ਵਿੱਢਿਆ ਗਿਆ ਹੈ ਤਾ ਕਿ ਧਰਤੀ ਉਤੇ ਵਧ ਰਹੀ ਤਪਸ ਤੇ ਕਾਬੂ ਪਾਇਆ ਸਕੇ ਅਤੇ ਇੰਨਸਾਨ ਤਾਜੀ ਹਵਾ ਲੈ ਸਕਣ ਉਨਾ ਕਿਹਾ ਕਿ ਹਰ ਮਨੁੱਖ ਦਾ ਫਰਜ ਬਣਦਾ ਹੈ ਕਿ ਉਹ ਇਕ ਰੁੱਖ ਲਾਵੇ ਤਾ ਕਿ ਸਾਡੀਆਂ ਆਂਉਣ ਵਾਲੀਆਂ ਪੀੜੀਆਂ ਚੰਗੀਆ ਅਥੇ ਨਿਰੋਗ ਹੋ ਸਕਣ। ਇਸ ਮੋਕੇ ਉਨਾ ਦੇ ਨਾਲ ਮਨੈਜਰ ਗੁਰਪ੍ਰੀਤ ਸਿੰਘ, ਕੁਲਭੂਸਨ, ਦਵਿੰਦਰ ਸਿੰਘ, ਅਜੀਤ ਸਿੰਘ ਫੋਜੀ ਤੇ ਕਾਲਜ ਦੇ ਵਿਦਿਆਰਥੀ ਹਾਜਰ ਸਨ।