June 22, 2026 8:51 pm

ਪਹਿਲਾ ਵਿਆਹ ਛੁਪਾਇਆ ਤਾਂ ਦੂਸਰੀ ਪਤਨੀ ਕਾਨੂੰਨੀ ਵਿਆਹੁਤਾ

ਨਵੀਂ ਦਿੱਲੀ, 20 ਅਕਤੂਬਰ (ਪੀ.ਟੀ.)- ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੇ ਵਿਆਹ ਨੂੰ ਛੁਪਾਕੇ ਦੂਸਰਾ ਵਿਆਹ ਕਰਨਾ ਗੈਰ-ਕਾਨੂੰਨੀ ਹੈ ਲੇਕਿਨ ਦੂਸਰੀ ਪਤਨੀ ਨੂੰ ਕਾਨੂੰਨੀ ਰੂਪ ਨਾਲ ਵਿਆਹੁਤਾ ਮੰਨਿਆ ਜਾਵੇਗਾ। ਉਹ ਆਪਣੇ ਅਤੇ ਇਸ ਵਿਆਹੁਤਾ ਜੀਵਨ ਤੋਂ ਹੋਣ ਵਾਲੇ ਬੱਚੇ ਨੂੰ ਪਤੀ ਤੋਂ ਗੁਜ਼ਾਰੇ ਦੇ ਲਈ ਮੁਆਵਜ਼ੇ ਦੀ ਵੀ ਹੱਕਦਾਰ ਹੋਵੇਗੀ। ਜੱਜਾਂ ਦੇ ਬੈਂਚ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਕਾਨੂੰਨ ਦੀ ਵਿਆਖਿਆ ਨਹੀਂ ਕੀਤੀ ਗਈ ਤਾਂ ਇਸਦਾ ਮਤਲਬ ਹੈ ਕਿ ਪਤੀ ਨੂੰ ਪਤਨੀ ਨਾਲ ਧੋਖਾ ਕਰਨ ‘ਤੇ ਪ੍ਰੀਮੀਅਮ ਦੇਣਾ ਪਵੇਗਾ।

Send this to a friend