ਜਲੰਧਰ, 3 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਵਲੋਂ ਜਲ ਸਪਲਾਈ ਮੰਡਲ-1 ਜਲੰਧਰ ਦੇ ਪੰਪ ਅਪਰੇਟਰਾਂ ਨੂੰ ਸਿਖਲਾਈ ਦਿੱਤੀ ਗਈ। ਜਿਸ ਵਿੱਚ 98 ਪੰਪ ਅਪਰੇਟਰਾਂ ਨੇ ਭਾਗ ਲਿਆ।ਦਿਲਦਾਰ ਸਿੰਘ ਰਾਣਾ ਮੁੱਖੀ ਇਲੈਕਟਰੀਕਲ ਵਿਭਾਗ ਨੇ ਸਾਰਿਆ ਦਾ ਰਸਮੀ ਤੋਰ ਤੇ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਤੇ ਟ੍ਰੇਨਿੰਗ ਦੀ ਮਹੱਤਤਾ ਦਾ ਵਰਨਣ ਕੀਤਾ । ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸ੍ਰੀ ਕਲਦੀਪ ਸਿੰਘ ਸੈਣੀ ਐਕਸੀਅਨ , ਸ਼੍ਰੀ ਅਤੁਲ ਖੁਰਾਣਾ ,ਸ੍ਰੀ ਪਨੀਤ ਭਸੀਨ , ਸ੍ਰੀ ਗਗਨਦੀਪ ਸਿੰਘ ਵਾਲੀਆ, ਸ੍ਰੀ ਚੇਤਨ ਸੈਣੀ, ਸ੍ਰੀ ਅਲੋਕ ਅਰੋੜਾ, ਸ੍ਰੀ ਜੋਰਾਵਰ ਸਿੰਘ , ਸ੍ਰੀ ਫੂਲਾ ਸਿੰਘ , ਸ੍ਰੀ ਜਸਵੀਰ ਸਿੰਘ , ਸ੍ਰੀ ਕਿਸ਼ੋਰ ਕੁਮਾਰ, ਸ੍ਰੀਮਤੀ ਰਮਨਦੀਪ ਕੋਰ ਸ੍ਰੀ ਨਰਿੰਦਰ ਸਿੰਘ ,ਸ੍ਰੀ ਜਸਲੀਨ ਕੌਰ ,ਸ੍ਰੀ ਸਤੀਸ਼ ਰਾਜੂ ਅਤੇ ਸ੍ਰੀ ਸਨਦੀਪ ਕੁਮਾਰ ਹਾਜ਼ਰ ਹੋਏ।ਕੋਰਸ ਕੋਆਰਡੀਨੇਟਰ ਸ੍ਰੀ ਕਸ਼ਮੀਰ ਕੁਮਾਰ ਨੇ ਟ੍ਰੇਨਿੰਗ ਦਾ ਸ਼ੂਭ ਅੰਰਭ ਕੀਤਾ। ਸ੍ਰੀ ਬਿਕਰਮਜੀਤ ਸਿੰਘ ਲੈਕਚਰਾਰ ਅਤੇ ਸ੍ਰੀ ਅਰਵਿੰਦ ਦੱਤਾ ਲੈਕਚਰਾਰ ਨੇ ਪੰਪ ਅਪਰੇਟਰਾਂ ਨੂੰ ਮੋਟਰਾਂ, ਸਟਾਟਰਾਂ ਅਤੇ ਸਮਰਸੀਬਲ ਮੋਟਰਾਂ ਬਾਰੇ ਜਾਣਕਾਰੀ ਦਿੱਤੀ।ਸ੍ਰੀਮਤੀ ਜਸਲ਼ੀਨ ਕੌਰ ਨੇ ਅਪਰੇਟਰਾਂ ਨੂੰ ਪਾਣੀ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਕਿ ਲੋਕਾਂ ਨੂੰ ਸਾਫ ਸੁਥਰਾ ਅਤੇ ਸਵੱਸ਼ ਪਾਣੀ ਮੁਹੱਇਆਂ ਕਰਵਾਇਆ ਜਾ ਸਕੇ। ਵਰਕਸ਼ਾਪ ਦੋਰਾਨ ਪੰਪ ਅਪਰੇਟਰਾਂ ਨੂੰ ਤਕਨੀਕੀ ਫਿਲਮਾਂ ਵੀ ਵਿਖਾਈਆਂ ਗਈਆਂ।ਸ੍ਰੀ ਕਲਦੀਪ ਸਿੰਘ ਸੈਣੀ ਐਕਸੀਅਨ ਵਲੋਂ ਅਪਰੇਟਰਾਂ ਦੀਆਂ ਤਕਲੀਫਾਂ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਅੰਤ ਵਿੱਚ ਪੰਪ ਅਪਰੇਟਰਾਂ ਨੂੰ ਕਾਲਜ ਦੀਆਂ ਲੈਬਾਂ ਸਬੰਧੀ ਜਾਣਕਾਰੀ ਦਿੱਤੀ ਗਈ।ਸ੍ਰੀ ਗਗਨਦੀਪ ਸਿੰਘ ਵਾਲੀਆ ਅਤੇ ਅਤੁਲ ਖੁਰਣਾ ਨੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ।ਸ੍ਰੀ ਕਸ਼ਮੀਰ ਕੁਮਾਰ ਦੀ ਕੋਆਰਡੀਨੇਸ਼ਨ ਵਿੱਚ ਇਹ ਟ੍ਰੇਨਿੰਗ ਸੁਖਾਵਂੇ ਮਾਹੌਲ ਵਿੱਚ ਸੰਪਨ ਹੋਈ।