June 22, 2026 8:50 pm

ਮੁੰਬਈ ਹਵਾਈ ਅੱਡੇ ‘ਤੇ 1.4 ਕਰੋੜ ਦੇ ਸੋਨੇ ਸਮੇਤ ਗ੍ਰਿਫਤਾਰ

ਮੁੰਬਈ, 20 ਅਕਤੂਬਰ (ਪੀ.ਟੀ.)-ਮੁੰਬਈ ਹਵਾਈ ਅੱਡੇ ਤੋਂ ਆਯਾਤ ਕਰ ਵਾਲਿਆਂ ਨੇ ਇਕ ਯਾਤਰੀ ਕੋਲੋਂ ਬੀਤੇ ਦਿਨ 1.4 ਕਰੋੜ ਦਾ ਸੋਨਾ ਬਰਾਮਦ ਕੀਤਾ ਹੈ। ਆਯਾਤ ਕਰ ਦੇ ਉਪ ਕਮਿਸ਼ਨਰ ਰਿਸ਼ੀ ਯਾਦਵ ਨੇ ਦੱਸਿਆ ਕਿ ਮੁਹੰਮਦ ਅਦਨਾਨ ਅਬੇਦ ਅਲਸ਼ੇਰ ਕੋਲੋਂ ਸੋਨਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸੋਨਾ ਆਪਣੀ ਬੈਲਟ ਨਾਲ ਬੰਨ੍ਹਕੇ ਲਿਜਾ ਰਿਹਾ ਸੀ। ਅਲਸ਼ੇਰ ਬੀਤੇ ਦਿਨ ਮੁੰਬਈ ਹਵਾਈ ਅੱਡੇ ‘ਤੇ ਉਤਰਿਆ ਸੀ। ਜਦੋਂ ਉਸ ਕੋਲੋਂ ਹਵਾਈ ਖੁਫੀਆ ਮਹਿਕਮੇ ਨੇ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਕੈਰੇਬੀਅਨ ਦਾ ਪਾਸਪੋਰਟ ਮਿਲਿਆ। ਉਸ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ, ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਪਾਸੋਂ 1.4 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ।

Send this to a friend