ਥਾਣਾ ਰੰਗੜ ਨੰਗਲ ਪੁਲਿਸ ਨੇ ਫੜੀ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ

ਬਟਾਲਾ, 2 ਅਗਸਤ (ਰਛਪਾਲ)- ਥਾਣਾ ਰੰਗੜ ਨੰਗਲ ਪੁਲਿਸ ਨੇ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਫੜਣ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਐਸ ਐਚ ਓ ਮੁਖਤਾਰ ਸਿੰਘ ਰੰਗੜ ਨੰਗਲ ਨੇ ਦੱਸਿਆ ਕਿ ਏਐਸਆਈ ਚਰਨਜੀਤ ਸਿੰਘ ਅਤੇ ਪਲਵਿੰਦਰ ਸਿੰਘ ਗਸ਼ਤ ਕਰ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਕੇਵਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਬੁਜਿਆਵਾਲੀ ਨਾਜਾਜ਼ਿ ਸ਼ਰਾਬ ਸੇਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹਦੇ ਕੋਲੋਂ 9 ਪੇਟੀਆਂ 80 ਹਜ਼ਾਰ ਮਿਲੀਅਮ ਠੇਕਾ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ ਹੈ।

Send this to a friend