ਐਸ. ਐਮ. ਓ. ਨੇ ਸਿਹਤ ਸਿੱਖਿਆ ਗਤੀਵਿਧੀਆਂ ਦਾ ਜਾਇਜ਼ਾ ਲਿਆ

ਸਾਦਿਕ, 1 ਅਗਸਤ (ਗੁਲਜ਼ਾਰ ਮਦੀਨਾ)-ਸਿਵਲ ਸਰਜਨ, ਫਰੀਦਕੋਟ ਡਾ. ਜੈ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਭਿਆਨਕ ਅਤੇ ਮਾਰੂ ਰੋਗਾਂ ਤਂੋ ਜਾਣੂ ਕਰਵਾਉਣ ਲਈ ਸਮੇ ਸਮੇ ਤੇ ਸੈਮੀਨਾਰ ਅਤੇ ਕਂੈਪ ਲਗਾਏ ਜਾ ਰਹੇ ਹਨ ਅਤੇ ਵਿਭਾਗ ਵੱਲੋਂ ਮੁਹਈਆਂ ਸਿਹਤ ਸਹੂਲਤਾਂ ਤੇ ਸਕੀਮਾਂ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸੀਨੀਅਰ ਮੈਡੀਕਲ ਅਫਸਰ ਡਾ. ਤਰਲੋਚਨ ਸਿੰਘ ਪੀ.ਐਚ.ਸੀ ਜੰਡ ਸਾਹਿਬ ਨੇ ਬਲਾਕ ਅਧੀਨ ਟੀਕਾਕਰਨ ਕੈਂਪ, ਡਾਇਰੀਆ ਕੰਟਰੋਲ ਪ੍ਰੋਗਰਾਮ ਅਤੇ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਕੀਤੀਆ ਜਾ ਰਹੀਆ ਗਤੀਵਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਫੀਲਡ ਸਟਾਫ ਦੁਆਰਾ ਸਬ-ਸੈਂਟਰਾਂ, ਪਿਡ-ਕਸਬਿਆਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮਾਂ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਹਫਤੇ ਤੋਂ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਬਾਰੇ ਵੀ ਅਵਗਤ ਕਰਵਾਇਆ ਅਤੇ ਕਿਹਾ ਕਿ ਵਿਭਾਗ ਨਾਲ ਸਬੰਧਤ ਜਾਗਰੂਕਤਾ ਸਮਗਰੀ ਅਤੇ ਸੁਨੇਹਾ ਹਰ ਕੈਂਪ ਤੇ ਚਰਚਾ ਦਾ ਵਿਸ਼ਾ ਬਨਾਇਆ ਜਾਵੇ। ਉਨਾਂ ਸਮੂਹ ਸਟਾਫ ਵੱਲੋਂ ਸੇਵਾ ਮੁਕਤ ਹੋ ਰਹੇ ਐੱਸ.ਆਈ ਸਵਰਨ ਸਿੰਘ ਨੂੰ ਮੁਬਾਰਕਬਾਦ ਵੀ ਪੇਸ਼ ਕੀਤੀ। ਇਸ ਮੌਕੇ ਸੇਵਾ ਮੁਕਤ ਸਹਾਇਕ ਯੂਨਿਟ ਅਫਸਰ ਪ੍ਰਦੀਪ ਸਿੰਘ ਬਰਾੜ, ਬਲਾਕ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ, ਐੱਸ.ਆਈ ਬਲਵਿੰਦਰ ਸਿੰਘ ਬਰਾੜ, ਬਰਿੰਦਰ ਸਿੰਘ ਭੋਲਾ, ਬਲਾਕ ਲੇਖਾਕਾਰ ਇਕਬਾਲ ਸਿੰਘ, ਹੈਲਥ ਵਰਕਰ ਧਰਮਿੰਦਰ ਸਿੰਘ ਅਤੇ ਰਜਿੰਦਰ ਸਿੰਘ ਮੌਜੂਦ ਸਨ।

Send this to a friend