ਕੀਰਤਪੁਰ ਸਾਹਿਬ, 1 ਅਗਸਤ (ਅਮਰਾਨ ਖਾਨ)-ਨਹਿਰੂ ਯੁਵਾ ਕੇਂਦਰ ਰੂਪਨਗਰ ਲੜਕੀਆਂ ਨੂੰ ਸਵੈ-ਰੁਜ਼ਗਾਰ ਵਲ ਪ੍ਰੇਰਿਤ ਕਰਨ ਲਈ ਸ਼੍ਰੀ ਗੁਰੂ ਹਰਿਰਾਏ ਸਾਹਿਬ ਸਪੋਰਟਸ ਅਤੇ ਵੈਲਫੇਅਰ ਕਲਬ ਦੇ ਸਹਿਯੋਗ ਨਾਲ ਪਿੰਡ ਵਿਚ ਸਲਾਈ-ਕਢਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਬਾਬਾ ਖੜਕ ਸਿੰਘ ਨੇ ਕੀਤਾ, ਸੰਬੋਧਤ ਕਰਦਿਆਂ ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਲੜਕੀਆਂ ਨੂੰ ਹਥੀਂ ਕੰਮ ਕਰਨ ਦਾ ਹੁਨਰ ਵੀ ਸਿਖਣਾ ਚਾਹੀਦਾ ਹੈ। ਉਹਨਾਂ ਨਹਿਰੂ ਯੁਵਾ ਕੇਂਦਰ ਅਤੇ ਯੂਥ ਕਲਬ ਦੇ ਦੇ ਉਦਮ ਦੀ ਸ਼ਲਾਗਾ ਕੀਤੀ । ਇਸ ਮੌਕੇ ਨਹਿਰੂ ਯੁਵਾ ਕੇਂਦਰ ਤੋਂ ਯੂਥ ਵਲੰਟੀਅਰ ਤੇਜਪਾਲ ਸਿੰਘ ਘਟੀਵਾਲ ਵਿਸ਼ੇਸ਼ ਤੋਰ ਤੇ ਪਹੁੰਚੇ, ਉਹਨਾਂ ਦਸਿਆ ਕੇ ਜ਼ਿਲਾ ਯੂਥ ਕੋਡੀਨੇਟਰ ਮਹਿੰਦਰ ਸੈਣੀ ਦੇ ਦਿਸ਼ਾ ਨਿਰਦੇਸ਼ ਹੇਠ ਖੋਲਿਆ। ਇਹ ਸੈਂਟਰ ਤਿੰਨ ਮਹੀਨੇ ਚਲੇਗਾ ਜਿਸ ਨੂੰ ਚਲਾਉਣ ਦੀ ਜਿੰਮੇਵਾਰੀ ਪਿੰਡ ਦੀ ਸਲਾਈ ਟੀਚਰ ਮੋਨਿਕਾ ਦੇਵੀ ਨੂੰ ਦਿਤੀ ਗਈ ਹੈ। ਇਸ ਮੌਕੇ ਤੇ ਕਲਬ ਦੇ ਪ੍ਰਧਾਨ ਮੁਖਤਿਆਰ ਸਿੰਘ ਤੇ ਪਿੰਡ ਦੇ ਸਰਪੰਚ ਜੋਤੀ ਸ਼ਰਮਾ ਤੋਂ ਇਲਾਵਾ ਕਲਬ ਮੈਂਬਰਾਂ- ਮਨਦੀਪ ਸਿੰਘ, ਹਰਨੇਕ ਸਿੰਘ, ਅਰੁਣ ਕੌਸ਼ਲ, ਸੁਖਵਿੰਦਰ ਸਿੰਘ, ਕਾਬਲ ਸਿੰਘ, ਮਨਦੀਪ ਸਿੰਘ, ਮਨਿੰਦਰ ਸਿੰਘ, ਬਾਬਾ ਕਰਨੈਲ ਸਿੰਘ, ਬਾਬਾ ਹਰਜੀਤ ਸਿੰਘ, ਪੰਚ ਸੀਮਾ ਕੌਸ਼ਲ, ਬਿੰਦਰ ਕੌਰ, ਸਰੋਜ਼ ਦੇਵੀ ਹਾਜ਼ਰ ਸਨ ।