‘ਮੇਲਾ ਠਾਣੇਵਾਲ ਦਾ’ ’ਚ ਇਸ ਵਾਰ ਸੁਨੰਦਾ ਸ਼ਰਮਾਂ ਦਾ ਬੁਲਟ ਪਾਵੇਗਾ ਪਟਾਕੇ

ਬਾਬਾ ਬਕਾਲਾ ਸਾਹਿਬ, 1 ਅਗਸਤ (ਗੁਰਪ੍ਰੀਤ ਸਿੰਘ)-ਐਨ.ਆਰ.ਆਈ. ਬਖਸ਼ੀਸ਼ ਸਿੰਘ ਬਖਸ਼ੀ ਠਾਣੇਵਾਲ ਤੋਂ ਪ੍ਰਾਪਤ ਸੂਚਨਾ ਮੁਤਾਬਿਕ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਸਵ: ਸਰਪੰਚ ਜਸਵੰਤ ਸਿੰਘ ਯਾਦਗਾਰੀ ਕਮੇਟੀ ਵਲੋਂ ਪਿੰਡ ਠਾਣੇਵਾਲ (ਨੇੜੇ ਬਾਬਾ ਬਕਾਲਾ) ਵਿਖੇ 16 ਅਗਸਤ ਨੂੰ ਕਰਵਾਏ ਜਾ ਸਭਿਆਚਾਰਕ ਮੇਲੇ ਵਿਚ ਇਸ ਵਾਰ ਪੰਜਾਬ ਦੀ ਬਹੁ ਚ੍ਰਚਿਤ ਗਾਇਕਾ ਸੁਨੰਦਾ ਸ਼ਰਮਾਂ ਸਰੋਤਿਆਂ ਦਾ ਮਨੋਰੰਜਨ ਕਰਨ ਆ ਰਹੀ ਹੈ, ਜਦਕਿ ਹੋਰ ਨਾਮੀ ਗਾਇਕਾਂ ਵਿਚੋਂ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਗਾਇਕਾ ਰੂਪ ਜੈਲ੍ਹਦਾਰਨੀ, ਲਿਆਕਤ ਅਲੀ, ਮਨਿੰਦਰ ਰਾਜਾ, ਸਾਗਰ ਚੀਮਾਂ, ਐਮੀ ਗਿੱਲ, ਇੰਦਰ ਸੰਧੂ, ਗੁਰਬਾਜ ਬਾਜਵਾ, ਮਿੱਠਾ ਜੰਬਾ, ਲਖਵਿੰਦਰ ਕੋਟੀਆ, ਗੁਰਪ੍ਰਤਾਪ, ਹੀਰੋ ਮਾਨ, ਆਦਿ ਦੇ ਨਾਮ ਵਰਨਣਯੋਗ ਹਨ। ਸਰੋਤਿਆਂ ਦੇ ਮੰਨੋਰੰਜਨ ਲਈ ਹਾਸਰਾਸ ਕਲਾਕਾਰ ਧੀਰਜ ਕੁਮਾਰ ਵੀ ਹਾਜ਼ਰੀ ਲਗਵਾਉਣਗੇ। ਮੇਲੇ ਨੂੰ ਸੁਚੱਜੇ ਢੰਗ ਨਾਲ ਤਰਤੀਬ ਦੇਣ ਲਈ ਪੰਡਾਲ ਅਤੇ ਪ੍ਰਬੰਧਾਂ ਦੀ ਦੇਖ ਰੇਖ ਪੰਮੀ ਆਸਟ੍ਰੇਲੀਆ, ਸਰਪੰਚ ਸੂਰਤਾ ਸਿੰਘ ਠਾਣੇਵਾਲ, ਸਰਪੰਚ ਅਜ਼ਾਦਬੀਰ ਸਿੰਘ ਖਾਨਪੁਰ, ਸ਼ੇਲਿੰਦਰਜੀਤ ਸਿੰਘ ਰਾਜਨ, ਬੱਲ ਬੁਤਾਲੇ ਵਾਲਾ ਅਤੇ ਗੁਰਪ੍ਰੀਤ ਬਾਬਾ ਬਕਾਲਾ ਕਰਨਗੇ। ਪੰਡਾਲ ਵਿਚ ਮਹਿਲਾਵਾਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤੇ ਜਾਣਗੇ।

Send this to a friend