15 ਅਗਸਤ ਤੋਂ ਬਾਅਦ ਮੋਦੀ ਸਰਕਾਰ ਰਿਸ਼ਵਤਖੋਰ ਅਫਸਰਾਂ ਖਿਲਾਫ ਵੱਡੀ ਕਾਰਵਾਈ ਕਰੇਗੀ

ਨਵੀਂ ਦਿੱਲੀ- ਦੇਸ਼ ’ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਭ੍ਰਿਸ਼ਟ ਅਫਸਰਾਂ ਖਿਲਾਫ ਵੱਡੀ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਉਪਰ 15 ਅਗਸਤ ਤੋਂ ਬਾਅਦ ਅਮਲ ਸ਼ੁਰੂ ਹੋਵੇਗਾ। ਸਰਕਾਰ ਜਲਦ ਹੀ ਇਸ ਸਬੰਧੀ ਸਖਤ ਫੈਸਲੇ ਲੈਣ ਜਾ ਰਹੀ ਹੈ। ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਡੋਜ਼ੀਅਰ ਬਣਾਉਣ ਦੇ ਨਿਰਦੇਸ਼ ਦਿਤੇ ਹਨ। ਡੋਜ਼ੀਅਰ ਤਿਆਰ ਹੋਣ ਦੇ ਬਾਅਦ ਭ੍ਰਿਸ਼ਟ ਤੇ ਆਪਣੇ ਕੰਮ ‘ਤੇ ਧਿਆਨ ਨਾ ਦੇਣ ਵਾਲੇ ਅਫਸਰਾਂ ’ਤੇ ਵਡੀ ਕਾਰਵਾਈ ਹੋਣ ਦੀ ਉਮੀਦ ਹੈ।ਗ੍ਰਹਿ ਮੰਤਰਾਲੇ ਆਪਣੇ ਅਧਿਕਾਰੀਆਂ ਦੇ ਸਰਵਿਸ ਰਿਕਾਰਡ ਦੇ ਅਧਾਰ ‘ਤੇ ਦਸਤਾਵੇਜ਼ ਤਿਆਰ ਕਰ ਰਿਹਾ ਹੈ। ਮੰਤਰਾਲੇ ਦੇ ਮੁਖ ਵਿਜੀਲੈਂਸ ਅਧਿਕਾਰੀਆਂ ਨੇ ਵਖ-ਵਖ ਵਿਭਾਗਾਂ ਸਮੇਤ ਪੈਰਾਮਿਲਟ੍ਰੀ ਫੌਰਸ ਨੂੰ ਵੀ ਇਹ ਲਿਖਿਆ ਗਿਆ ਹੈ ਕਿ ਉਹ ਆਪਣੀਆਂ ਆਪਣੀਆਂ ਲਿਸਟਾਂ 5 ਅਗਸਤ ਤਕ ਕਿਸੇ ਵੀ ਹਾਲ ‘ਚ ਪੂਰੀਆਂ ਕਰ ਲੈਣ ਤਾਂ ਕਿ ਅਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਬੰਧਿਤ ਡੋਜ਼ੀਅਰ ਕਰਮਚਾਰੀ ਦੇ ਖਿਲਾਫ ਸ਼ਿਕਾਇਤ, ਜਾਂਚ ਰਿਪੋਰਟ ਤੇ ਅਧਿਕਾਰੀਆਂ ਦੇ ਵਿਵਹਾਰ ਤੇ ਡਿਊਟੀ ’ਚ ਕੁਤਾਹੀ ’ਤੇ ਆਧਾਰਿਤ ਹੋਵੇਗਾ।ਇਸ ਦੇ ਬਾਅਦ ਇਸ ਗਲ ’ਤੇ ਫੈਸਲਾ ਹੋਵੇਗਾ ਕਿ ਇਨ੍ਹਾਂ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਜਾਂ ਮਾਮੂਲੀ ਜ਼ੁਰਮਾਨਾ ਲਗਾਇਆ ਜਾਵੇਗਾ।

Send this to a friend