ਬਠਿੰਡਾ, 30 ਜੁਲਾਈ (ਇੰਦਰਜੀਤ ਨਥਾਣਾ) -ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਜਮ੍ਹਾਂ ਕਰਕੇ ਪਿੰਡਾਂ ’ਚ ਸੁਘੰੜਦੇ ਜਾ ਰਹੇ ਛਪੱੜਾਂ ਬਾਰੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾ ਨਾਲ ਵਿਚਾਰ ਵਟਾਂਦਰਾ ਕੀਤਾ । ਪਰੰਤੂ ਵੱਧਦੀ ਦੀ ਅਬਾਦੀ ਅਤੇ ਸ਼ਹਿਰੀਕਰਨ ਨਾਲ ਪਿੰਡਾਂ ’ਚ ਛੱਪੜ ਸੁੰਘੜਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਲਈ ਮੀਂਹ ਵਾਲੇ ਪਾਣੀ ਨੂੰ ਬਚਾਉਣ ਲਈ ਛੱਪੜਾਂ ਦਾ ਮੁੜ ਸੁਰਜੀਵ ਕਰਨਾ ਅਤਿ ਜਰੂਰੀ ਹੈ। ਸਵੈ ਸੇਵੀ ਸੰਸਥਾਂ ਖੇਤੀ ਵਿਰਾਸਤ ਵਲੋਂ ਪੰਜਾਬ ਭਰ ’ਚ ਚਲਾਈ ਜਾ ਰਹੇ ਜਲ ਹੀ ਜੀਵਨ ਅਭਿਆਨ ਤਹਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਇਹ ਬੈਠਕ ਕੀਤੀ ਗਈ। ਇਸ ਬੈਠਕ ਨੂੂੰ ਸੰਬੋਧਨ ਕਰਦਿਆਂ ਸ਼੍ਰੀ ਲਾਕਰਾ ਨੇ ਦੱਸਿਆ ਕਿ ਮੀਂਹ ਦਾ ਪਾਣੀ ਧਰਤੀ ਹੇਠਲੇ ਪਾਣੀ ਨਾਲੋਂ ਜਿਆਦਾ ਬੇਹੱਤਰ ਅਤੇ ਸਾਫ਼ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਬਜੁਰਗਾਂ ਨੇ ਪਿੰਡਾਂ ’ਚ ਛੱਪੜ ਦੇ ਮੀਂਹ ਦੇ ਪਾਣੀ ਨੂੰ ਸਾਂਭਣ ਅਤੇ ਉਸ ਨਾਲ ਧਰਤੀ ਹੇਠਲੇ ਪਾਣੀ ਦੇ ਟੇਬਲ ਨੂੰ ਰੀਚਾਰਜ ਕਰਨ ਲਈ ਬਣਾਏ ਸਨ। ਇਸ ਮੋਕੇ ਬੋਲਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਸੰਚਾਲਕ ਸ੍ਰੀ ਉਮੇਂਦਰ ਦੱਤ ਨੇ ਦੱਸਿਆ ਕਿ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਾਰ ਸੇਵਾ ਵਜੋਂ ਕਰਾਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪੰਚਾਇਤਾਂ ਨੂੰ ਆਪਣੇ ਅਧੀਨ ਆਉਦੇ ਛੱਪੜਾਂ ਦੀ ਸਾਫ਼ ਸਫਾਈ ਅਤੇ ਰੱਖ ਰਖਾਉ ਕਰਨਾ ਚਾਹੀਦਾ ਹੈ ਤਾਂ ਜੋ ਮੀਂਹ ਦੇ ਪਾਣੀ ਦੀ ਇਕ ਬੁੂੰਦ ਵੀ ਖਰਾਬ ਨਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਅ ਕੇ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦਾ ਪੱਤਰ ਵਧਦਾ ਹੈ ਬਲਕਿ ਇਸ ਨਾਲ ਪਾਣੀ ਦੀ ਗੁਣਵਤਾ ਵੀ ਵੱਧਦੀ ਹੈ। ਸ਼ਹਿਰੀ ਇਲਾਕਿਆਂ ’ਚ ਇਸ ਤਕਨੀਕ ਨਾਲ ਸਾਫ਼ ਮੀਂਹ ਦਾ ਪਾਣੀ ਸੀਵਰ ’ਚ ਜਾਣ ਦੀ ਬਜਾਏ ਬਚਾ ਲਿਆ ਜਾਂਦਾ ਹੈ । ਇਸ ਮੌਕੇ ਸ਼੍ਰੀ ਗੋਪਾਲ ਸਿੰਘ ਤਰੁਨ ਭਾਰਤ ਸੰਘ, ਅਲਵਰ (ਰਾਜਸਥਾਨ) ਤੋ ਇਲਾਵਾ ਵੱਖ ਵੱਖ ਪਿੰਡਾਂ ਤੋ ਆਏ ਕਿਸਾਨ ਮੌਜੂਦ ਸਨ।