ਅੰਮ੍ਰਿਤਸਰ, 30 ਜੁਲਾਈ (ਸੁਨੀਲ ਗੁਪਤਾ)- ਸਥਾਨਕ ਸ਼ਹਿਰ ਦੇ ਪ੍ਰਚੀਨ ਮੰਦਿਰ ਸ਼ਿਵ ਮੇਘਨਾਥ ਸ਼ਿਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਾਵਨ ਮਹੀਨੇ ਮਾਂ ਚਿੰਤਪੂਰਨੀ ਦਾ ਮਹਾਂ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਦਰਬਾਰ ਵਿਚ ਮਾਂ ਦੇ ਭਗਤਾਂ ਨੇ ਨਤਮਸਤਕ ਹੋ ਮਾਂ ਚਿੰਤਪੂਰਨੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦੇਰ ਰਾਤ ਤੱਕ ਸੰਗਤ ਲਈ ਮਾਂ ਦਾ ਅਤੁੱਟ ¦ਗਰ ਭੰਡਾਰਾ ਵਰਤਾਇਆ ਗਿਆ। ਇਸਦੇ ਨਾਲ ਹੀ ਸਾਰੀ ਰਾਤ ਸ਼ਰਧਾ ਤੇ ਉਤਸ਼ਾਹ ਨਾਲ ਮਾਤਾ ਚਿੰਤਪੂਰਨੀ ਦੀ ਮਹਿਮਾਂ ਦਾ ਗੁਣਗਾਨ ਕਰਕੇ ਮਹੰਤ ਨਹਿਰੂ ਰਾਮ ਨੇ ਸੰਗਤ ਨੂੰ ਮੰਤਰ ਮੁਗਦ ਕੀਤਾ। ਮੰਦਿਰ ਕਮੇਟੀ ਦੇ ਪ੍ਰਧਾਨ ਬਿੱਟੂ ਅਰੋੜਾ ਨੇ ਦੱਸਿਆ ਕਿ ਇਹ ਮੰਦਿਰ ਪ੍ਰਚੀਨ ਸਮੇਂ ਤੋਂ ਇਸ ਇਲਾਕੇ ਵਿਚ ਸਸ਼ੋਬਿਤ ਹੈ। ਇਸ ਮੰਦਿਰ ਵਿਚ ਹਰ ਸਾਲ ਸਾਵਨ ਮਹੀਨੇ ਮਾਂ ਦਾ ਜਾਗਰਣ ਕਰਵਾਇਆ ਜਾਂਦਾ ਹੈ। ਇਸ ਪ੍ਰਚੀਨ ਮੰਦਿਰ ਵਿਚ ਜੋ ਵੀ ਭਗਤ ਸ਼ਰਧਾ ਭਾਵਨਾਂ ਨਾਲ ਆਪਣੀ ਆਸ ਲੈ ਕੇ ਆਉਂਦਾ ਹੈ ਮਾਂ ਉਸਦੀ ਮਨੋਕਾਮਨਾਂ ਨੂੰ ਪੂਰਾ ਕਰਕੇ ਉਸਦੀ ਝੋਲੀ ਨੂੰ ਭਰਦੀ ਹੈ। ਇਸ ਮੌਕੇ ਸੋਨੂੰ ਅਰੋੜਾ,ਪ੍ਰਮਜੀਤ ਸਿੰਘ ਪੰਮਾਂ,ਸੁਰਜੀਤ ਸਿੰਘ ਗੋਰਾ,ਸਾਹਿਲ ਅਰੋੜਾ, ਵਿਸ਼ਾਲ, ਸੋਨੀ ਮੰਦਿਰ ਵਾਲਾ,ਰਤਨਾਂ ਦੇਵੀ, ਸੁਦੇਸ਼ ਰਾਣੀ,ਪੰਡਿਤ ਤਿਵਾੜੀ,ਪੰਡਿਤ ਗੋਤਮ ਪਾਂਡੇ,ਅਸ਼ੋਕ ਅਰੋੜਾ ਅਤੇ ਸਾਰੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਆਈਆਂ ਸੰਗਤਾਂ ਦੀ ਸੇਵਾ ਕਰਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।