ਸ੍ਰੀਨਗਰ, 30 ਜੁਲਾਈ (ਪੀ.ਟੀ)- ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਹੁਰੀਅਤ ਦੇ ਲੀਗਲ ਸੈਲ ਦੇ ਮੈਂਬਰ ਤੇ ਵਖਵਾਦੀ ਆਗੂ ਗਿਲਾਨੀ ਦੇ ਨਜ਼ਦੀਕੀ ਸਿੱਖ ਆਗੂ ਸ. ਦਵਿੰਦਰ ਸਿੰਘ ਬਹਿਲ ਹਿਰਾਸਤ ‘ਚ ਲੈ ਲਿਆ ਹੈ।ਇਸ ਤੋਂ ਪਹਿਲਾਂ ਦਵਿੰਦਰ ਸਿੰਘ ਦੇ ਘਰ ਐਨ.ਆਈ.ਏ. ਨੇ ਛਾਪਾ ਮਾਰਿਆ। ਦਵਿੰਦਰ ਦੇ ਘਰੋਂ ਏਜੰਸੀ ਨੇ 4 ਮੋਬਾਈਲ ਫ਼ੋਨ, ਲੈਪਟਾਪ ਤੇ ਹੋਰ ਸ਼ਕੀ ਸਾਮਾਨ ਬਰਾਮਦ ਕੀਤਾ ਹੈ।