June 22, 2026 4:40 pm

ਭਾਰਤ ਅਤੇ ਆਸਟਰੇਲੀਆ ਮੈਚ ‘ਤੇ ਸੱਟਾ ਲਗਾਉਂਦੇ 6 ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ, 17 ਅਕਤੂਬਰ (ਪੀ.ਟੀ.)- ਹਰਿਆਣਾ ਪੁਲਿਸ ਨੇ ਸਿਰਸਾ ਵਿਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡੇ ਜਾਣ ਵਾਲੇ ਕ੍ਰਿਕਟ ਮੈਚ ਦੇ ਦੌਰਾਨ ਸੱਟਾ ਲੱਗਾਉਣ ਦੇ ਦੋਸ਼ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਮੌਕੇ ‘ਤੇ ਦੋਸ਼ੀਆਂ ਕੋਲੋਂ 10 ਮੋਬਾਇਲ ਫੋਨ, ਇਕ ਐਲਸੀਡੀ, 3 ਸੱਟਾ ਪਰਚੀਆਂ ਅਤੇ 27,600 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਰਨਾਥ ਪੁੱਤਰ ਬਨਵਾਰੀ ਲਾਲ ਵਾਸੀ ਖੈਰਪੁਰ, ਅਮਿਤ ਪੁੱਤਰ ਸੁਭਾਸ਼ ਚੰਦਰ, ਪਵਨ ਪੁੱਤਰ ਹਰਕੇਸ਼, ਤਰੁਣ ਪੁੱਤਰ ਸੁਭਾਸ਼ ਚੰਦਰ ਵਾਸੀ ਐਮਸੀ ਕਾਲੋਨੀ, ਰਾਮ ਨਿਵਾਸ ਪੁੱਤਰ ਬਨਵਾਰੀ ਲਾਲ ਵਾਸੀ ਜੰਡੀ ਵਾਲੀ ਗਲੀ ਖੈਰਪੁਰ ਤੇ ਮੁਕੇਸ਼ ਪੁੱਤਰ ਮੋਹਨ ਲਾਲ ਵਾਸੀ ਗੋਬਿੰਦ ਨਗਰ, ਸਿਰਸਾ ਵੱਜੋਂ ਹੋਈ ਹੈ । ਇਸ ਸਬੰਧ ਦੋਸ਼ੀਆਂ ਦੇ ਵਿਰੁੱਧ ਥਾਣਾ ਸ਼ਹਿਰੀ ਵਿਚ ਜੂਆ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੁਲਾਰੇ ਨੇ ਦਸਿਆ ਕਿ ਪੁਲਿਸ ਨੂੰ ਇਸ ਸਬੰਧ ਗੁਪਤ ਸੂਚਨਾ ਮਿਲੀ ਸੀ ਕਿ ਹਿਸਾਰ ਰੋਡ, ਖੈਰਪੁਰ ਖੇਤਰ ਵਿਚ ਸਥਿਤ ਦੁਕਾਨ ਸ੍ਰੀਬਾਲਾ ਜੀ ਫਾਇਨੈਂਸ ਵਿਚ ਕੁਝ ਲੋਕ ਇੱਕਠੇ ਹੋ ਕੇ ਭਾਰਤ ਅਤੇ ਆਸਟਰੇਲੀਆ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੌਰਾਨ ਮੋਬਾਇਲ ਤੇ ਟੀਵੀ ਰਾਹੀਂ ਵੱਡੇ ਪੱਧਰ ‘ਤੇ ਸੱਟਾ ਲੱਗਾ ਰਹੇ ਹਨ। ਇਸ ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪਾ ਮਾਰਿਆ ਅਤੇ ਮੌਕੇ ‘ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

Send this to a friend