ਥਾਣਾ ਟੱਲੇਵਾਲ ਪੁਲਿਸ ਨੇ ਭੇਦਭਰੇ ਕਤਲ ਦਾ ਕੇਸ ਕੀਤਾ ਹੱਲ

ਬਰਨਾਲਾ, 27 ਜੁਲਾਈ (ਨਿਰਮਲ ਸਿੰਘ ਪੰਡੋਰੀ)- ਥਾਣਾ ਟੱਲੇਵਾਲ ਦੀ ਪੁਲੀਸ ਨੇ ਪਿੰਡ ਛੀਨੀਵਾਲ ਖੁਰਦ ਵਿਖੇ 13-9-2016 ’ਚ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਮਰੇ ਮਨਜਿੰਦਰ ਸਿੰਘ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਮ੍ਰਿਤਕ ਦੀ ਪਤਨੀ ਤੇ ਉਸਦੇ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ¦ਘੀ 13-9-2016 ਨੂੰ ਪਿੰਡ ਛੀਨੀਵਾਲ ਖੁਰਦ ਵਿਖੇ ਇੱਕ ਮਨਜਿੰਦਰ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਘਰ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਜਸਪਾਲ ਕੌਰ ਦੇ ਪਿੰਡ ਦੇ ਹੀ ਪਰਮਜੀਤ ਸਿੰਘ ਉਰਫ਼ ਗੋਲੂ ਨਾਲ ਕਥਿੱਤ ਤੌਰ ’ਤੇ ਨਜਾਇਜ਼ ਸਬੰਧ ਸਨ। ਜਿਸ ਦੇ ਪਤੀ ਦੀ ਮੌਤ ਪਿੱਛੋਂ ਪਰਮਜੀਤ ਸਿੰਘ ਵੀ ਉਸ ਦੇ ਘਰ ਹੀ ਰਹਿਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਜਸਪਾਲ ਕੌਰ ਦੀਆਂ 4 ਲੜਕੀਆਂ ਸਨ, ਵੱਡੀ ਲੜਕੀ ਅਰਸ਼ਦੀਪ ਕੌਰ ਵੱਲੋਂ ਘਰ ’ਚ ਗੋਲੂ ਦੀ ਮੌਜ਼ੂਦਗੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਕਰਕੇ ਜਸਪਾਲ ਕੌਰ ਤੇ ਗੋਲੂ ਨੇ ਮਿਲਕੇ 26-27 ਅਪ੍ਰੈਲ 2017 ਦੀ ਦਰਮਿਆਨੀ ਰਾਤ ਨੂੰ ਅਰਸ਼ਦੀਪ ਕੌਰ ਦਾ ਚੁੰਨੀ ਨਾਲ ਗਲ ਘੁੱਟ ਕੇ ਮਾਰ ਦਿੱਤਾ ਅਤੇ ਮੋਟਰਸਾਇਕਲ ’ਤੇ ਬੰਨ੍ਹ ਕੇ ਪਿੰਡ ਮੂੰਮ ਨੇੜਲੀ ਨਹਿਰ ਵਿੱਚ ਸੁੱਟ ਦਿੱਤਾ ਸੀ। ਜਦੋਂ ਕਿ 20-6-17 ਨੂੰ ਉਕਤਾਨ ਵੱਲੋਂ ਲੜਕੀ ਅਰਸ਼ਦੀਪ ਕੌਰ ਨੂੰ ਕਿਸੇ ਅਗਿਆਤ ਵੱਲੋਂ ਭਜਾ ਕੇ ਲਿਜਾਣ ਸਬੰਧੀ ਥਾਣਾ ਟੱਲੇਵਾਲ ਵਿਖੇ ਮਾਮਲਾ ਦਰਜ਼ ਕਰਵਾਇਆ ਸੀ। ਹੁਣ ਜਾਂਚ ਉਪਰੰਤ ਕਤਲ ਦਾ ਭੇਦ ਖੁੱਲਣ ਪਿੱਛੋਂ ਉਕਤ ਐਫਆਈਆਰ ਨੰਬਰ 47 ਵਿੱਚ ਜੁਰਮ 302, 201 ਤੇ 34 ਦਾ ਵਾਧਾ ਕਰਕੇ ਜਸਪਾਲ ਕੌਰ ਤੇ ਪਰਮਜੀਤ ਸਿੰਘ ਗੋਲੂ ਨੂੰ ਦੋਸੀ ਨਾਮਜ਼ਦ ਕਰ ਦਿੱਤਾ ਗਿਆ। ਜਿੰਨ੍ਹਾਂ ਦੀ ਗ੍ਰਿਫਤਾਰੀ ਉਪਰੰਤ ਲੜਕੀ ਨੂੰ ਨਹਿਰ ’ਚ ਸੁੱਟਣ ਸਮੇਂ ਵਰਤੇ ਗਏ ਮੋਟਰਸਾਇਕਲ, ਚੁੰਨੀ ਤੇ ਲਾਸ਼ ਨੂੂੰ ਬੰਨਣ ਲਈ ਵਰਤਿਆ ਰੱਸਾ ਆਦਿ ਸਮਾਨ ਵੀ ਬਰਾਮਦ ਕਰ ਲਿਆ ਗਿਆ। ਜਿੰਨ੍ਹਾ ਦਾ ਅਦਾਲਤ ’ਚ ਪੇਸ਼ ਕਰਨ ਉਪਰੰਤ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Send this to a friend