ਸਰਦੂਲਗੜ੍ਹ, 27 ਜੁਲਾਈ (ਬਲਜੀਤ ਪਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਪੰਜਾਬ ਦਾ ਵਿਕਾਸ ਕਰਕੇ ਇਸ ਨੂੰ ਦੇਸ ਦਾ ਨਮੂਨੇ ਦਾ ਪ੍ਰਦੇਸ ਬਣਾਇਆ ਜਾਵੇਗਾ। ਇਨਾ ਸਬਦਾ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਪਿੰਡ ਖੈਰਾ ਖੁਰਦ ਵਿਖੇ 80ਲੱਖ ਰੁਪਏ ਖਰਚ ਕਰਕੇ ਕੀਤੇ ਜਾ ਰਹੇ ਵਿਕਾਸ ਕਾਰਜ ਖੇਡ ਸਟੇਡੀਅਮ, ਆਂਗਣਵਾੜੀ ਸੈਂਟਰ ਅਤੇ ਗਲੀਆਂ ਨਾਲੀਆਂ ਪੱਕੀਆ ਕਰਨ ਦੀ ਸੁਰੂਆਤ ਕਰਦੇ ਹੋਏ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਦੱਸ ਸਾਲਾ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਲੁੱਟ ਕਰਕੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਹੈ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਨਸੇ ਦੀ ਦਲਦਲ ਵਿੱਚ ਧੱਕ ਕੇ ਪੰਜਾਬ ਦਾ ਵਿਨਾਸ ਕੀਤਾ ਹੈ। ਇਸ ਮੋਕੇ ਬਲਾਕ ਵਿਕਾਸ ਅਫਸਰ ਚਮਨ ਲਾਲ, ਸਤਪਾਲ ਵਰਮਾ ਚੈਅਰਮੈਨ, ਸਰਪੰਚ ਭਜਨ ਲਾਲ, ਸਾਬਕਾ ਸਰਪੰਚ ਮਦਨ ਲਾਲ, ਸਾਬਕਾ ਸਰਪੰਚ ਬ੍ਰਿਜ ਲਾਲ, ਸੈਕਟਰੀ ਬੇਅੰਤ ਸਿੰਘ, ਭੂਪਿੰਦਰ ਸਿੰਘ, ਜੀਤ ਸਿੰਘ ਆਹਲੂਪੁਰ, ਸੋਹਣ ਲਾਲ, ਮਹਿੰਦਰ ਕੁਮਾਰ ਅਤੇ ਪੱਤਵੰਤੇ ਸੱਜਣ ਹਾਜਰ ਸਨ।