ਨਵੀਂ ਦਿੱਲੀ, 17 ਅਕਤੂਬਰ (ਪੀ.ਟੀ.)- ਰਾਜਧਾਨੀ , ਦੁਰੰਤੋ ਅਤੇ ਸ਼ਤਾਬਦੀ ਰੇਲ ਗੱਡੀਆਂ ‘ਚ ਸਫਰ ਕਰਨ ਦੇ ਲਈ ਯਾਤਰੀਆਂ ਨੂੰ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਕਿਉਂਕਿ ਰੇਲਵੇ ਨੇ ਇਨ੍ਹਾਂ ਗੱਡੀਆਂ ‘ਚ ਕੈਟਰਿੰਗ ਕਿਰਾਏ ਨੂੰ ਦੋ ਤੋਂ ਲੈ ਕੇ ਚਾਰ ਫੀਸਦੀ ਤੱਕ ਵਧਾ ਦਿੱਤਾ ਹੈ। ਖਾਣ-ਪੀਣ ਦੇ ਕਿਰਾਏ ‘ਚ ਬਦਲਾਅ ਦਾ ਵੇਰਵਾ ਸੂਚੀ ‘ਚ ਵੀ ਆਏਗਾ। ਇਨ੍ਹਾਂ ਪ੍ਰੀਮੀਅਰ ਗੱਡੀਆਂ ਦੇ ਕੁਲ ਕਿਰਾਏ ‘ਚ ਖਾਣ-ਪੀਣ ਦੇ ਪੈਸੇ ਵੀ ਸ਼ਾਮਲ ਹੁੰਦੇ ਹਨ। ਪ੍ਰੀਮੀਅਰ ਸਰਵਿਸ ਦੇ ਯਾਤਰੀਆਂ ਲਈ ਪਿਛਲੇ 10 ਦਿਨਾਂ ‘ਚ ਇਹ ਦੂਸਰਾ ਵੱਡਾ ਝਟਕਾ ਹੈ।