ਰੂਪਨਗਰ, 25 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)-ਸ਼੍ਰੀ ਚਮਕੌਰ ਸਾਹਿਬ ਵਿਖੇ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲਾ ਰਾਣਾ ਮੈਡੀਕਲ ਸਟੋਰ ’ਤੇ 15 ਸਾਲ ਤੋਂ ਕੰਮ ਕਰਨ ਵਾਲਾ 37 ਸਾਲਾਂ ਨੌਜਵਾਨ ਸੰਦੀਪ ਸਿੰਘ ਗੱਗੋਂ ਖੁਦ ਹੀ ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਨਸ਼ੇ ਦੀ ਭੇਂਟ ਚੜ੍ਹ ਗਿਆ। ਅੱਜ ਸਵੇਰ ਤੋਂ ਹੀ ਰਾਣਾ ਮੈਡੀਕਲ ਸਟੋਰ ਨਜ਼ਦੀਕ ਪਰਿਵਾਰਕ ਮੈਂਬਰਾਂ ਨੇ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਚੋਰਸਤੇ ’ਤੇ ਰੱਖ ਕੇ ਸ਼੍ਰੀ ਚਮਕੌਰ ਸਾਹਿਬ ਵਿੱਚ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਰਾਣਾ ਮੈਡੀਕਲ ਸਟੋਰ ਦੇ ਮਾਲਕ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਲੜਕੇ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਇਹ ਕਹਿ ਰਹੇ ਸਨ ਕਿ ਰਾਣੇ ਅਤੇ ਰਾਣੇ ਦੇ ਕਰਿੰਦਿਆਂ ਨੇ ਸ਼੍ਰੀ ਚਮਕੌਰ ਸਹਿਬ ਸ਼ਹਿਰ ਅਤੇ ਇਸ ਦੇ ਆਲ਼ੇ-ਦੁਆਲੇ ਵੱਸਣ ਵਾਲੇ ਕਈ ਗੱਭਰੂਆਂ ਨੂੰ ਨਸ਼ੇ ’ਤੇ ਲਗਾ ਕੇ ਮੋਟੀ ਕਮਾਈ ਕੀਤੀ ਹੈ ਅਤੇ ਉਹ ਇਹ ਵੀ ਕਹਿ ਰਹੇ ਸਨ ਕਿ ਅੱਜ ਇਸੇ ਦਾ ਨੀਤਜਾ ਹੈ ਕਿ ਤਿੰਨ ਭਾਈਆਂ ਦਾ ਇੱਕਲੋਤਾ ਭਰਾ ਮੈਡੀਕਲ ਨਸ਼ੇ ਦਾ ਜ਼ਿਆਦਾ ਸੇਵਨ ਕਰਨ ਨਾਲ ਆਪਣੀ ਜਾਨ ਤੋਂ ਹੱਥ ਧੋ ਬੈਠਾ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਪ੍ਰਸ਼ਾਸ਼ਾਨ ਵੱਲੋਂ ਜੋ ਕਾਰਾਵਾਈ ਕੀਤੀ ਗਈ ਹੈ ਉਹ ਸਾਨੂੰ ਮਨਜ਼ੂਰ ਨਹੀਂ। ਇਸ ਮੌਕੇ ਪਰਿਵਾਰਕ ਮੈਂਬਰ ਪ੍ਰਸ਼ਾਸ਼ਨ ਤੋਂ ਇਹ ਮੰਗ ਕਰੇ ਸਨ ਕਿ ਰਾਣਾ ਮੈਡੀਕਲ ਸਟੋਰ ਦੇ ਮਾਲਕ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਪਹੁੰਚੇ ਡੀ.ਐਸ.ਪੀ ਨਵਰੀਤ ਸਿੰਘ ਵਿਰਕ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇ ਸਰੀਰ ਨੂੰ ਉ¤ਥੋਂ ਚੁੱਕਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੱਛਲੇ ਕਈ ਦਹਾਕਿਆਂ ਤੋਂ ਰਾਣਾ ਮੈਡੀਕਲ ਸਟੋਰ ਦਾ ਮਾਲਕ ਸ਼੍ਰੀ ਚਮਕੌਰ ਸਾਹਿਬ ਅੰਦਰ ਧੜੱਲੇ ਨਾਲ ਨਸ਼ੇ ਦਾ ਵਪਾਰਾ ਕਰ ਰਿਹਾ ਹੈ ਪਰ ਇੱਥੋ ਦੇ ਪ੍ਰਸ਼ਾਸ਼ਨ ਦੀ ਇੰਨੀ ਹਿੰਮਤ ਨਹੀਂ ਕਿ ਇਸਦੇ ਖਿਲਾਫ਼ ਕੋਈ ਸਖ਼ਤ ਕਾਰਵਾਈ ਕਰ ਸਕੇ ਕਿਉਂਕਿ ਪਿੱਛਲੇ ਕੁੱਝ ਹਫ਼ਤੇ ਪਹਿਲਾ ਰਾਣਾ ਮੈਡੀਕਲ ਸਟੋਰ ’ਤੇ ਪ੍ਰਸ਼ਾਸ਼ਨ ਵੱਲੋਂ ਛਾਪਾ ਵੀ ਮਾਰਿਆਂ ਗਿਆ ਸੀ ਪਰ ਉਸ ਵਿੱਚ ਕੀ ਮਿਲਿਆ ਇਹ ਹੁਣ ਤੱਕ ਰਾਜ ਬਣਿਆ ਹੋਇਆ ਹੈ। ਜਦੋਂ ਇਸ ਸਬੰਧੀ ਰਾਣਾ ਮੈਡੀਕਲ ਸਟੋਰ ਦੇ ਮਾਲਕ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਬਾਰ-ਬਾਰ ਫੋਨ ਕਰਨ ’ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।