ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਐ¤ਨ.ਆਰ.ਆਈ. ਵਿੰਗ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਅਮਰੀਕਾ ਦੌਰੇ ’ਤੇ
ਵਰਜੀਨੀਆ, 25 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਐ¤ਨ.ਆਰ.ਆਈ. ਵਿੰਗ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਵੱਲੋਂ ਅਮਰੀਕਾ ਦੌਰੇ ਨੂੰ ਸਾਰਥਕ ਬਣਾਉਂਦੇ ਹੋਏ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨਾਂ ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ ਮੈਟਰੋਪੁਲਿਟਨ ਏਰੀਆ ਵਾਸ਼ਿੰਗਟਨ ਡੀ.ਸੀ. ਦੀ ਭਰਵੀਂ ਮੀਟਿੰਗ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਦੀ ਸਰਪ੍ਰਸਤੀ ਹੇਠ ਬੁਲਾਈ ਜਿਸ ਵਿਚ ਵਰਜੀਨੀਆ ਮੈਰੀਲੈਂਡ ਵਾਸ਼ਿੰਗਟਨ ਡੀ.ਸੀ. ਦੇ ਪ੍ਰਧਾਨਾਂ ਨੇ ਆਪਣੀ ਸਮੁੱਚੀ ਟੀਮ ਨਾਲ ਸ਼ਮੂਲੀਅਤ ਕੀਤੀ। ਮੀਟਿੰਗ ਦੀ ਸ਼ੁਰੂਆਤ ਸਤਪਾਲ ਸਿੰਘ ਬਰਾੜ ਨੇ ਜਾਣ ਪਹਿਚਾਣ ਤੋਂ ਇਲਾਵਾ ਪਾਰਟੀ ਜੀਆਂ ਗਤੀਵਿਧੀਆਂ ਅਤੇ ਪ੍ਰਸਾਰ ਸਬੰਧੀ ਜ਼ਿਕਰ ਕਰਕੇ ਚਰਨਜੀਤ ਸਿੰਘ ਬਰਾੜ ਦੀ ਭਰਪੂਰ ਸ਼ਲਾਘਾ ਕੀਤੀ ਕਿ ਇਨਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਅਕਾਲੀ ਦਲ ਦੀ ਟੀਮ ਦਾ ਭਰਵਾਂ ਇਕੱਠ ਤੁਹਾਡੇ ਰੂਬਰੂ ਹੈ। ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਝਾ ਅਤੇ ਸਵਾਲ ਪੁੱਛ ਸਕਦੇ ਹਨ ਪਰ ਬੋਲਣ ਦਾ ਸਮਾਂ ਕੇਵਲ ਚਰਨਜੀਤ ਸਿੰਘ ਬਰਾੜ ਦਾ ਹੋਵੇਗਾ ਜੋ ਇਸ ਦੌਰੇ ਸਬੰਧੀ ਆਪਣਾ ਤਜਰਬਾ ਅਤੇ ਪਾਰਟੀ ਸਬੰਧੀ ਤੇ ਸਰਕਾਰ ਦੇ ਦਮ ਨਾਲ ਕਾਰਜ ਸਬੰਧੀ ਤੱਥਾਂ ਦੇ ਅਧਾਰ ਤੇ ਜਾਣੂ ਕਰਵਾਉਣਗੇ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਨੇ ਸਭ ਤੋਂ ਪਹਿਲਾਂ ਆਏ ਵਰਕਰਾਂ ਦਾ ਧੰਨਵਾਦ ਅਤੇ ਸਮਾਂ ਕੱਢਣ ਲਈ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਰਕਾਰ ਨੇ ਵਿਕਾਸ ਵਿੱਚ ਪੰਜਾਬ ਨੂੰ ਮੋਹਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤਸਰ ਜਿੱਥੇ ਪ੍ਰਵਾਸੀ ਖਾਸ ਤੌਰ ਤੇ ਸਪੈਸ਼ਲ ਜਾਂਦੇ ਹਨ ਉਨਾਂ ਦੀ ਦਿੱਖ ਅਤੇ ਨੁਹਾਰ ਮੂੰਹ ਬੋਲਦੀ ਤਸਵੀਰ ਹੈ। ਉਨਾਂ ਕਿਹਾ ਕਿ ਸਿੱਖ ਯਾਦਗਾਰਾਂ, ਨੌਕਰੀਆਂ ਦੇ ਵਸੀਲੇ ਅਤੇ ਹਰ ਵਰਗ ਲਈ ਸਹੂਲਤਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਪ੍ਰਤੱਖ ਪ੍ਰਮਾਣ ਹਨ ਪਰ ਕੁਝ ਬੇਅਦਬੀ ਦੀਆਂ ਘਟਨਾਵਾਂ ਅਤੇ ਸੋਸ਼ਲ ਮੀਡੀਆ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅਕਾਲੀ ਦਲ ਲਈ ਬਹੁਤ ਹੀ ਵਿਉਂਤਬੰਦੀ ਨਾਲ ਗਲਤ ਢੰਗ ਨਾਲ ਵਰਤ ਕੇ ਲੋਕਾਂ ਨੂੰ ਅਕਾਲੀ ਦਲ ਦੇ ਖਿਲਾਫ਼ ਕੀਤਾ ਹੈ ਜਿਸ ਦਾ ਨਤੀਜਾ ਹੁਣ ਸਾਰੇ ਭੁਗਤ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਜਿਸ ਨੇ ਅਨੇਕਾਂ ਮੋਰਚਿਆਂ ਨਾਲ ਪੰਜਾਬ ਦੇ ਵਿਕਾਸ, ਜਵਾਨੀ ਕਿਸਾਨੀ ਅਤੇ ਗਰੀਬਾਂ ਨੂੰ ਆਪਣ੍ਵਾ ਸਮਝ ਕੇ ਮਿਲਿਆ ਪਰ ਸ਼ਰਾਰਤੀ ਅਨਸਰ ਸਫਲ ਹੋ ਗਏ ਜਿਸ ਕਰਕੇ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ। ਉਨਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਬਾਹਰ ਹੋਣ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਜਿੱਤ ਹਾਰ ਬਣੀ ਆਈ ਹੈ ਪਰ ਪਾਰਟੀ ਵਰਕਰਾਂ ਦੀ ਇੱਕਜੁੱਟਤਾ ਅਤੇ ਦ੍ਰਿੜ ਇਰਾਦੇ ਨੂੰ ਮੁੜ ਸ਼ਕਤੀ ਦਿਵਾ ਸਕਦੇ ਹਨ ਪਰ ਇਸ ਪਾਰਟੀ ਨੂੰ ਬਾਹਰੋਂ ਕੋਈ ਖਤਰਾ ਨਹੀਂ ਹੈ। ਸਗੋਂ ਅੰਦਰ ਬੈਠੇ ਕੱਝ ਮਾੜੇ ਅਨਸਰ ਪਾਰਟੀ ਨੂੰ ਢਾਹ ਲਾ ਰਹੇ ਹਨ। ਜਿਨਾਂ ਦਾ ਅੰਤ ਆ ਗਿਆ ਹੈ। ਉਹ ਖੁਦ ਹੀ ਆਪਣੇ ਆਪ ਨੂੰ ਲਾਂਭੇ ਕਰ ਲੈਣਗੇ। ਉਨਾਂ ਕਿਹਾ ਕਿ ਯੂਥ ਅਕਾਲੀ ਦਲ ਹਰ ਹਫਤੇ ਮੀਟਿੰਗਾਂ ਕਰੇ ਅਤੇ ਕਾਰਗੁਜ਼ਾਰੀ ਲਈ ਰਿਪੋਰਟ ਭੇਜੇ। ਇਸ ਰਾਹੀਂ ਪਾਰਟੀ ਦਾ ਪਸਾਰਾ ਕਰਨ ਅਤੇ ਮਜ਼ਬੂਤੀ ਮੁੜ ਸੁਰਜੀਤ ਹੋ ਸਕੇ ਜਿਸ ਲਈ ਤੁਹਾਨੂੰ ਤਫਸੀਰ ਭੇਜੀ ਜਾਵੇਗੀ। ਉਨਾਂ ਕਿਹਾ ਕਿ ਸਾਨੂੰ ਗਿਣਤੀ ਵਿੱਚ ਵਾਧੇ ਦੀ ਲੋੜ ਨਹੀਂ ਹੈ। ਗਰਾਊਂਡ ਪੱਧਰ ਤੇ ਕੰਮ ਕਰੋ ਤੁਹਾਡਾ ਕੰਮ ਬੋਲੇਗਾ । ਉਨਾਂ ਪਾਰਟੀ ਨੂੰ ਅਜਿਹੇ ਸੁਝਾ ਦਿੱਤੇ ਕਿ ਉਹ ਪੰਜਾਬ ਆਉਣ ਸਮੇਂ ਵੀ ਆਪਣੀ ਹਾਜ਼ਰੀ ਦਫ਼ਤਰ ਲਗਾਉਣ ਤਾਂ ਜੋ ਪਤਾ ਚੱਲੇ ਕਿ ਤੁਸੀਂ ਆਪਣੀ ਜੜ੍ਹ ਨਾਲ ਜੁੜੇ ਹੋ। ਉਨਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਹਰ ਪ੍ਰਾਂਤ ਵਿੱਚ ਰਾਜਨੀਤਿਕ ਝੰਡੇ ਗੱਡੇਗਾ। ਉਨਾਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਜਿਸ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਜਾਰੀ ਰੱਖਾਂਗੇ। ਲੋੜ ਹੈ ਪੰਜਾਬ ਨੂੰ ਖੁਸ਼ਹਾਲ ਅਤੇ ਆਬਾਦ ਕਰਨ ਦੀ ਜਿਸ ਲਈ ਤੁਹਾਡੀ ਸ਼ਮੂਲੀਅਤ ਹਰ ਖੇਤਰ ਵਿੱਚ ਲੋੜੀਂਦੀ ਹੈ। ਆਉ ਹੰਭਲਾ ਮਾਰੀਏ ਤੇ ਮਾੜੇ ਅਨਸਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਏਕੇ ਦਾ ਪ੍ਰਣ ਕਰਕੇ ਇਸ ਦੇ ਦੁਸ਼ਮਣਾਂ ਨੂੰ ਭਾਜੜਾਂ ਪਾਈਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨੂੰ ਬੁਲੰਦ ਕਰਕੇ ਇਸ ਨੂੰ ਮੁੜ ਸ਼ਕਤੀਵਾਨ ਬਣਾਈਏ। ਅੰਤ ਵਿੱਚ ਸਵਾਲ ਜਵਾਬ ਤੇ ਧੰਨਵਾਦ ਗੁਰਪ੍ਰਤਾਪ ਸਿੰਘ ਵੱਲਾ ਚੇਅਰਮੈਨ ਯੂਥ ਅਕਾਲੀ ਦਲ ਨੇ ਧੰਨਵਾਦ ਦੇ ਮਤੇ ਰਾਹੀਂ ਮੀਟਿੰਗ ਦੀ ਕਾਰਗੁਜ਼ਾਰੀ ਨੂੰ ਬੰਦ ਕੀਤਾ ਅਤੇ ਰਾਤਰੀ ਭੋਜ ਦਾ ਨਿਓਤਾ ਦਿੱਤਾ। ਅੱਜ ਦੇ ਇਕੱਠ ਵਿੱਚ ਗੁਰਚਰਨ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਤੱਖੜ, ਪ੍ਰਤਾਪ ਸਿੰਘ ਗਿੱਲ, ਹਰਬੰਸ ਸਿੰਘ ਸੰਧੂ, ਗੁਰਦੇਵ ਸਿੰਘ ਕੰਗ, ਸਤਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ ਆਪਣਾ ਪੰਜਾਬ, ਗੁਰਮੁਖ ਸਿੰਘ ਮਾਣਕੂ ਤੋਂ ਇਲਾਵਾ ਕਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਪੰਜਾਬ ਦੀ ਸਥਿਤੀ ਤੋਂ ਵਾਕਫ਼ ਹੋ ਕੇ ਆਪਣੇ ਯੋਗਦਾਨ ਦਾ ਵਾਅਦਾ ਕੀਤਾ ਜੋ ਸਮੁੱਚੀ ਟੀਮ ਲਈ ਪ੍ਰੇਰਣਾ ਸਰੋਤ ਸੀ।