ਰਾਮਪੁਰਾ ਫੂਲ, 25 ਜੁਲਾਈ (ਕੁਲਜੀਤ ਸਿੰਘ ਢੀਂਗਰਾ)- ਸਵੈ ਇੱਛਾ ਅਤੇ ਮਨ ਦੀ ਸ਼ਰਧਾ ਅਨੁਸਾਰ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੇ ਇਤਿਹਾਸ ਵਿਭਾਗ ਦੀ ਮੁੱਖੀ ਸੋਨੀਆ ਰਾਣੀ ਨੇ ਪੈਦਲ ਡਾਕ ਕਾਂਵੜ ਲਿਆ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਸੋਨੀਆ ਰਾਣੀ ਨੇ ਸੰਤ ਪ੍ਰੇਮਾ ਨੰਦ ਦੀ ਅਗਵਾਈ ਹੇਠ ਹਰਿਦੁਆਰ ਤੋਂ ਪੈਦਲ ਚੱਲ ਕੇ ਵਰਿਕਟ ਕੁਟੀਆ ਵਿਖੇ ਪਹੁੰਚ ਕੇ ਡਾਕ ਕਾਂਵੜ ਲਿਆਂਦੀ, ਜਿਸ ਨਾਲ ਸਥਾਨਕ ਸ਼ਹਿਰੀਆਂ ਵਲੋਂ ਸੋਨੀਆ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ। ਇਸ ਮੌਕੇ ਸੋਨੀਆ ਨੇ ਦਸਿਆ ਕਿ ਇਸ ਤੋਂ ਪਹਿਲਾਂ ਮੈਂ ਐਕਟਿਵ ’ਤੇ ਕਾਂਵੜ ਲੈ ਕੇ ਆਈ ਸੀ, ਇਸ ਵਾਰ ਪੈਦਲ ਹੀ ਲੈ ਕੇ ਆਏ ਹਾਂ ਅਤੇ ਬੜੇ ਭਾਗਾਂ ਵਾਲੇ ਮਹਿਸੂਸ ਕਰ ਰਹੇ ਹਾਂ।
ਇਸ ਮੌਕੇ ਨਰੇਸ਼ ਤਾਂਗੜੀ, ਜਸਪਾਲ ਜੱਸੂ, ਹਰਪ੍ਰੀਤ ਸਿੰਘ, ਦੀਪੂ, ਵੀਰੂ, ਸੁਖਮੰਦਰ ਰਾਮਪੁਰਾ, ਕੁਲਵੰਤ ਸਿੰਘ ਮੰਗੀ ਸਬ ਇੰਸਪੈਕਟਰ ਪੀ.ਆਰ.ਟੀ.ਸੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਕਾਂਵੜੀਏ ਹਾਜ਼ਰ ਸਨ।