ਰਾਮਪੁਰਾ ਫੂਲ, 25 ਜੁਲਾਈ (ਕੁਲਜੀਤ ਸਿੰਘ ਢੀਂਗਰਾ)- ਗਊ ਸੇਵਾ ਜਾਗਰਣ ਮੰਡਲ ਰਾਮਪੁਰਾ ਵਲੋਂ 29ਵਾਂ ਸਲਾਨਾ ਜਾਗਰਣ ਫੈਕਟਰੀ ਰੋਡ ’ਤੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਗਿਆ। ਅਜੀਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋਏ ਇਸ ਜਾਗਰਣ ਵਿਚ ਜੋਤ ਪ੍ਰਚੰਡ ਦੀ ਰਸਮ ਸੰਤ ਰਾਮ ਨਰਾਇਣ ਗਿਰੀ ਜੀ ਨੇ ਕੀਤੀ। ਜਦਕਿ ਮੁੱਖ ਮਹਿਮਾਨ ਦੇ ਤੌਰ ’ਤੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਾਤਾ ਦਾ ਗੁਣਗਾਣ ਗਊ ਸੇਵਾ ਜਾਗਰਣ ਮੰਡਲ ਵਲੋਂ ਕੀਤਾ ਗਿਆ ਅਤੇ ਮਾਤਾ ਦੇ ਭਗਤਾਂ ਨੂੰ ਭੇਟਾਂ ਸੁਣਾ ਕੇ ਨਿਹਾਲ ਕਰ ਦਿੱਤਾ। ਜਾਗਰਣ ਵਿਚ ਦਿੱਲੀ ਤੋਂ ਆਈ ਝਾਕੀਆਂ ਦੀ ਟੀਮ ਨੇ ਵੱਖ-ਵੱਖ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕਰਕੇ ਮਾਤਾ ਦੇ ਭਗਤਾਂ ਦਾ ਮਨ ਮੋਹ ਲਿਆ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਪ੍ਰਧਾਨ ਰਜਿੰਦਰਪਾਲ ਵਿੱਕੀ, ਜਗਸੀਰ ਬਾਂਸਲ, ਪਾਲੀ ਸੈਣੀ, ਅਨਿਲ ਗੁਪਤਾ, ਸੁਰੇਸ਼ ਗੁਪਤਾ, ਸ਼ਾਂਤ ਗੋਇਲ, ਵਿਕਾਸ਼ ਵਿੱਕੀ, ਕਾਂਗਰਸ ਦੇ ਸਵਰਨ ਕੁੱਕੂ, ਅਸੋਕ ਕੁਮਾਰ ਆੜਤੀਆ, ਮੁਕੇਸ਼ ਗੋਇਲ, ਕਮਲ ਕਾਂਤ, ਸਤਨਾਮ ਸਿੰਘ ਔਲਖ, ਦਲਵਿੰਦਰ ਘੋਲੀਆਂ, ਰੁਪਿੰਦਰ ਘੋਲੀਆਂ ਆਦਿ ਹਾਜ਼ਰ ਸਨ।