ਕਰੀਅਰ ਗਾਈਡੈਂਸ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਵੇ- ਡਿਪਟੀ ਡਾਇਰੈਕਟਰ

ਜ਼ਿਲ੍ਹਾ ਗਾਈਡੈਂਸ ਕਾਊਂਸਲਰਾਂ ,ਸੀ.ਜੀ.ਆਰ.ਪੀ ਤੇ ਵੋਕੇਸ਼ਨਲ ਅਧਿਆਪਕਾਂ ਦੀ ਹੋਈ ਇਕ ਰੋਜ਼ਾ ਵਰਕਸ਼ਾਪ

ਜਲੰਧਰ : 25 ਜੁਲਾਈ – ਕੈਰੀਅਰ ਗਾਈਡੈਂਸ ਅਤੇ ਵੋਕੇਸ਼ਨਲ ਸਿੱਖਿਆ ਵਿੱਚ ਸਕੂਲ ਪੱਧਰ ’ਤੇ ਤਾਲਮੇਲ ਵਧਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਸਮੇਂ ਸਿਰ ਸਹੀ ਕਿੱਤਾ ਮੁੱਖੀ ਕੋਰਸਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ-ਕਮ-ਸਟੇਟ ਕੋਆਰਡੀਨੇਟਰ ਗਾਈਡੈਂਸ ਬਿਊਰੋ ਐਂਡ ਵੋਕੇਸ਼ਨਲ ਸਿੱਖਿਆ ਪੰਜਾਬ ਸ੍ਰੀਮਤੀ ਸਰੂਤੀ ਸ਼ੁਕਲਾ (ਸਟੇਟ ਅਵਾਰਡੀ) ਨੇ ਅੱਜ ਸੀ.ਟੀ.ਕੈਂਪਸ ਮਕਸੂਦਾਂ ਜਲੰਧਰ ਵਿਖੇ ਇਕ ਰੋਜ਼ਾ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਸ੍ਰੀਮਤੀ ਸ਼ਰੂਤੀ ਸੁਕਲਾ ਨੇ ਕਰੀਅਰ ਗਾਈਡੈਂਸ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨ ਤੇ ਹੋਰ ਸੁਧਾਰਾਂ ਬਾਰੇ ਰੂਪ ਰੇਖਾ ਉਲੀਕਣ ਲਈ ਵੱਖ-ਵੱਖ ਜਿਲ੍ਹਿਆਂ ਦੇ ਜ਼ਿਲ੍ਹਾ ਗਾਈਡੈਂਸ ਕਾਊਂਸਲਰਾਂ ਅਤੇ ਸੀ.ਜੀ.ਆਰ.ਪੀ. ਤੇ ਵੋਕੇਸ਼ਨਲ ਅਧਿਆਪਕਾਂ ’ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲਾਂ ਵਿੱਚ ਚੱਲ ਰਹੇ ਵੋਕੇਸ਼ਨਲ ਸਟਰੀਮਾਂ ਦੀ ਸਹੀ-ਸਹੀ ਸਥਿਤੀ ਜਾਨਣ ਲਈ ਚੱਲ ਰਹੇ ਟ੍ਰੇਡਾਂ ਅਤੇ ਡੈੱਡ ਟ੍ਰੇਡਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ’ਤੇ ਝਾਤ ਪਾਈ ਗਈ। ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਪੁਹੰਚੇ ਮੈਡਮ ਸੁਹਰੀਤਾ ਗਾਂਗੁਲੀ ਕੋਆਰਡੀਨੇਟਰ ਪ੍ਰੋਜੈਕਟ ਪ੍ਰੋਗਰਾਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਮਲਟੀਪਲ ਸਕਿੱਲ ਸੈਂਟਰ ਜਲੰਧਰ ਦੇ ਡਾਇਰੈਕਟਰ ਸ. ਕੰਵਲਜੀਤ ਸਿੰਘ ਪੰਨੂ , ਲੈਦਰ ਅਤੇ ਫੁਟਵਿਅਰ ਟੈਕਨੋਲਜੀ ਤੋਂ ਪ੍ਰਿ. ਰੋਹਿਤ ਡਾਲੀਆ ਨੇ ਵੀ ਸਕਿਲ ਇੰਡੀਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਜੀ.ਆਰ.ਪੀ ਅਸ਼ੋਕ ਸਹੋਤਾ, ਭਗਵੰਤ ਸਿੰਘ, ਵਰਕਸ਼ਾਪ ਦੇ ਕੋਆਰਡੀਨੇਟਰ ਸ੍ਰੀ ਸੁਰਜੀਤ ਲਾਲ , ਸ੍ਰੀ ਪਰਮਜੀਤ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਕਪੂਰਥਲਾ, ਬਲਾਕ ਕਰਤਾਰਪੁਰ ਤੋਂ ਵੇਦ ਪ੍ਰਕਾਸ਼, ਲੋਹੀਆਂ ਤੋਂ ਰਵੀ ਸ਼ੰਕਰ, ਗੁਰਾਇਆ ਤੋਂ ਜਤਿਨ ਮਾਂਡਲੇ, ਮਹਿਤਪੁਰ ਸਕੂਲ ਤੋਂ ਡਾ. ਰਵਿੰਦਰ, ਪੂਜਾ ਸੀ.ਟੀ.ਕੈਂਪਸ ਦੇ ਡਾਇਰੈਕਟਰ ਸ੍ਰੀਮਤੀ ਜਸਦੀਪ ਕੌਰ ਧਾਮੀ ਵੀ ਹਾਜ਼ਰ ਸਨ।

Send this to a friend