ਟੀਕਾਕਰਨ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ-ਸਿਵਲ ਸਰਜਨ

ਸਿਹਤ ਸੰਸਥਾਵਾਂ ਦੇ ਮੁੱਖੀਆਂ ਦੀ ਤਿਮਾਹੀ ਮੀਟਿੰਗ ਦੌਰਾਨ ਲਿਆ ਟੀਕਾਕਰਨ ਸੇਵਾਵਾਂ ਦਾ ਜਾਇਜ਼ਾ

ਜਲੰਧਰ, 25 ਜੁਲਾਈ 2017 – ਰੂਟੀਨ ਟੀਕਾਕਰਨ ਸੇਵਾਵਾਂ ਵਿੱਚ ਹੋਰ ਬਿਹਤਰੀ ਲਿਆਉਣ ਲਈ ਸਿਵਲ ਸਰਜਨ ਜ¦ਧਰ ਡਾ.ਰਘੂਬੀਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਜਲੰਧਰ ਵਿਖੇ ਸੀ.ਐਚ.ਸੀ. ਬੜਾ ਪਿੰਡ, ਕਾਲਾ ਬੱਕਰਾ, ਬਿਲਗਾ ਅਤੇ ਨਕੋਦਰ ਸਿਹਤ ਸੰਸਥਾਵਾਂ ਦੀ ਤਿਮਾਹੀ ਮੀਟਿੰਗ ਹੋਈ। ਇਸ ਮੌਕੇ ਸਿਵਲ ਸਰਜਨ ਜਲੰਧਰ ਡਾ.ਰਘੂਬੀਰ ਸਿੰਘ ਰੰਧਾਵਾ ਨੇ ਸਬੰਧਿਤ ਸਿਹਤ ਸੰਸਥਾਵਾਂ ਦੇ ਮੁੱਖੀਆਂ ਨੂੰ ਕਿਹਾ ਕਿ ਟੀਕਾਕਰਨ ਦੀਆਂ ਸੇਵਾਵਾਂ ਨੂੰ ਹੋਰ ਵੀ ਬਿਹਤਰ ਬਣਾਇਆ ਜਾਵੇ ਤਾਂ ਜੋ ਕੋਈ ਵੀ ਟੀਕਾਕਰਨ ਤੋਂ ਵਾਂਝਾ ਨਾ ਰਹਿ ਸਕੇ। ਇਸ ਮੀਟਿੰਗ ਵਿਚ ਇਨ੍ਹਾਂ ਸੰਸਥਾਵਾਂ ਦੇ ਟੀਕਾਕਰਨ ਸਬੰਧੀ ਪ੍ਰਾਪਤੀ ਅਤੇ ਡਾਟਾ ਇੰਟਰਪਟੇਸ਼ਨ ’ਤੇ ਰੀਵਿਊ ਕੀਤਾ ਗਿਆ। ਇਸ ਮੌਕੇ ਐਡਵਰਸ ਇੰਵੈਟ ਫੌਲੋਵਿੰਗ ਇਮਿਊਨੀਜੇਸ਼ਨ ਦੀ ਰਿਪੋਰਟਿੰਗ ਬਾਰੇ ਵੀ ਜਾਣਕਾਰੀ ਲਈ ਗਈ।
ਇਸ ਮੌਕੇ ਸਬੰਧਿਤ ਸੰਸਥਾਵਾਂ ਵਿਖੇ ਏ.ਈ.ਐਫ.ਆਈ ਦੀ ਰਜਿਸਟਰੇਸ਼ਨ ਮੈਨਟੇਨ ਅਤੇ ਮਹੀਨਾਵਾਰ ਰਿਪੋਰਟ ਕਰਨ ਬਾਰੇ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਮੀਜਲਜ਼ ਅਤੇ ਡੀ.ਪੀ.ਟੀ. ਬੈਕਲਾਗ ਪੂਰਾ ਕਰਨ ਲਈ ਸਪੈਸ਼ਲ ਮੋਬਾਇਲੇਸ਼ਨ ਅਤੇ ਆਸ਼ਾ ਵਰਕਰਾਂ ਦਾ ਸਹਿਯੋਗ ਲਿਆ ਜਾਵੇ। ਇਸ ਮੌਕੇ ਡਾ.ਤਰਸੇਮ ਸਿੰਘ ਜ਼ਿਲ੍ਹਾ ਟੀਕਾਕਰਨ ਅਫਸਰ, ਡਾ.ਰਿਸ਼ੀ ਸ਼ਰਮਾ ਸਰਵੇਲੈਂਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਗਠਨ ਅਤੇ ਸਬੰਧਿਤ ਸੰਸਥਾਵਾਂ ਦੇ ਨੋਡਲ ਅਫਸਰ ਹਾਜ਼ਰ ਸਨ।

Send this to a friend