ਭੰਮੇ ਖੁਰਦ ਵਿਖੇ ਧਰਮ ਪ੍ਰਚਾਰ ਵਹੀਰ ਮੁਹਿੰਮ ਤਹਿਤ ਸਮਾਗਮ

ਸਰਦੂਲਗੜ੍ਹ, 24 ਜੁਲਾਈ (ਬਲਜੀਤ ਪਾਲ, ਵਿਪਨ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਚਲਾਈ ਧਰਮ ਪ੍ਰਚਾਰ ਵਹੀਰ ਮੁਹਿੰਮ ਤਹਿਤ ਪਿੰਡ ਭੰਮੇ ਖੁਰਦ ਵਿਖੇ ਸਮਾਗਮ ਕਰਵਾਇਆ ਗਿਆ। ਲੋਕਲ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੰਮਾਂ ਨੇ ਦਸਿਆ ਕਿ ਅੱਜ ਪਿੰਡ ਦੇ ਸਮਾਪਤੀ ਸਮਾਰੋਹ ਮੌਕੇ ਧਰਮ ਪ੍ਰਚਾਰ ਕਮੇਟੀ ਮੈਂਬਰ ਜੱਥੇਦਾਰ ਮਨਜੀਤ ਸਿੰਘ ਬੱਪੀਆਣਾ, ਸ੍ਰੋਮਣੀ ਕਮੇਟੀ ਮੈਂਬਰ ਹਲਕਾ ਸਰਦੂਲਗੜ੍ਹ ਸੁਰਜੀਤ ਸਿੰਘ ਰਾਏਪੁਰ ਅਮ੍ਰਿਤ ਵੇਲੇ ਸਮਾਗਮ ‘ਚ ਸਾਮਲ ਹੋਏ। ਉਨਾਂ ਧਰਮ ਪ੍ਰਚਾਰ ਲਹਿਰ ਸਬੰਧੀ ਜਾਣਕਾਰੀ ਦਿੱਤੀ। ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਕੇ ਅੰਿਮ੍ਰਤ ਪਾਣ ਕਰਕੇ ਸਿੱਖ ਸਿਧਾਤਾਂ ਤੇ ਪਹਿਰਾ ਦੇਣ ਲਈ ਅਪੀਲ ਕੀਤੀ। ਇਸ ਮੌਕੇ ਪ੍ਰਚਾਰਕ ਭਾਈ ਗੁਰਮੀਤ ਸਿੰਘ ਮਲਕੋ, ਗੁਰਬਚਨ ਸਿੰਘ ਕਲਸੀਆਂ, ਪ੍ਰਚਾਰਕ ਸੁਮਿੰਦਰ ਸਿੰਘ, ਮਿੱਠੂ ਸਿੰਘ, ਗੁਰਜੰਟ ਸਿੰਘ, ਭਰਭੂਰ ਸਿੰਘ, ਭੋਲਾ ਸਿੰਘ, ਮੁਖਤਆਰ ਸਿੰਘ, ਜੰਸਵੰਤ ਸਿੰਘ, ਦਰਸ਼ਨ ਸਿੰਘ, ਬੱਗਾ ਸਿੰਘ, ਗ੍ਰਥੀ ਭਾਈ ਰਾਜਪਾਲ ਸਿੰਘ ਸਮੂਹ ਸਿੱਖ ਸੰਗਤ ਹਾਜ਼ਰ ਸਨ।

Send this to a friend