ਪਾਣੀ ਗੁਣਵੱਤਾ ਨਾਲ ਪ੍ਰਭਾਵਿਤ ਆਬਾਦੀਆਂ ਵਿਚ ਲਗਾਏ ਜਾਣਗੇ 275 ਨਵੇਂ ਆਰ ਓ ਪਲਾਂਟ
ਬਟਾਲਾ, 24 ਜੁਲਾਈ – ਪੰਜਾਬ ਸਰਕਾਰ ਨੇ ਪਿੰਡਾਂ ਦੇ ਸਭ ਘਰਾਂ ਵਿਚ ਨਵੀਂ ਸਾਫ ਅਤੇ ਸੁਰੱਖਿਅਤ ਜਲ ਸਪਲਾਈ, ਖੁੱਲ੍ਹੇ ਵਿਚ ਸ਼ੌਚ ਤੋਂ ਮੁਕਤੀ ਨੂੰ ਯਕੀਨੀ ਬਣਾਉਂ੍ਯਦਿਆਂ, ਸਾਫ ਅਤੇ ਸਿਹਤਮੰਦ ਰਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਦੇ ਪੇਂਡੂ ਇਲਾਕਿਆਂ ਵਿਚ ਠਸਵੱਛ ਪੰਜਾਬ, ਸਵੱਸਥ ਪੰਜਾਬੂ ਮਿਸ਼ਨ ਆਰੰਭ ਕੀਤਾ ਹੈ। ਰਾਜ ਸਰਕਾਰ ਪਿੰਡ ਦੇ ਹਰ ਘਰ ਵਿਚ ਜਲ ਸਪਲਾਈ ਦੇ ਘੰਟਿਆਂ ਨੂੰ ਵਧਾਉਣ ਅਤੇ 100% ਪਾਈਪ ਰਾਹੀਂ ਜਲ ਸਪਲਾਈ ਤੇ ਧਿਆਨ ਕੇਂਦਰਿਤ ਕਰਦੇ ਹੋਏ ਪੇਂਡੂ ਜਲ ਸਪਲਾਈ ਖੇਤਰ ਦੀ ਨੁਹਾਰ ਬਦਲਣ ਤੇ ਜ਼ੋਰ ਦੇ ਰਹੀ ਹੈ।ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਅਲੀਵਾਲ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਨੇ ਮਾਰਚ, 2019 ਤੱਕ ਹਰ ਘਰ ਵਿਚ ਪਾਈਪ ਰਾਹੀਂ ਪਾਣੀ ਦਾ ਕੁਨੈਕਸ਼ਨ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਟੀਚੇ ਦੀ ਪ੍ਰਾਪਤੀ ਲਈ ਵਰਲਡ ਬੈਂਕ ਤੋਂ ਸਹਾਇਤਾ ਪ੍ਰਾਪਤ ਪੰਜਾਬ ਪੇਂਡੂ ਜਲ ਅਤੇ ਸਵੱਛਤਾ ਸੁਧਾਰ ਪ੍ਰਾਜੈਕਟ ਅਧੀਨ ਸਾਲ 2017-18 ਲਈ 450 ਕਰੋੜ ਰੁਪਏ ਦੀ ਰਕਮ ਵਧਾਈ ਗਈ ਹੈ। ਇਸ ਤੋਂ ਇਲਾਵਾ ਰਾਸ਼ਟਰੀ ਪੇਂਡੂ ਪੀਣ ਯੋਗ ਜਲ ਪ੍ਰੋਗਰਾਮ ਅਧੀਨ ਸਾਲ 2017-18 ਲਈ 50 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਪਿੰਡਾਂ ਦੀਆਂ ਆਬਾਦੀਆਂ ‘ਚ ਸੁਰੱਖਿਅਤ ਪੀਣਯੋਗ ਜਲ ਅਤੇ ਭੋਜਨ ਪਕਾਉਣ ਲਈ ਲੋੜੀਂਦੇ ਘੱਟੋ ਘੱਟ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਸਾਲ 2017-18 ਵਿਚ ਨਾਬਾਰਡ ਪ੍ਰਾਜੈਕਟ ਅਧੀਨ 33 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਾਣੀ ਗੁਣਵੱਤਾ ਨਾਲ ਪ੍ਰਭਾਵਿਤ ਆਬਾਦੀਆਂ ਵਿਚ 275 ਨਵੇਂ ਆਰ ਓ ਪਲਾਂਟ ਲਗਾਏ ਜਾਣਗੇ। ਇਸ ਤੋਂ ਇਲਾਵਾ ਚਾਲੂ ਮਾਲੀ ਵਰ੍ਹੇ ਦੌਰਾਨ 429 ਜਲ ਪ੍ਰਭਾਵਿਤ ਆਬਾਦੀਆਂ ਵਿਚ ਜਲ ਸ਼ੁਧੀਕਰਣ ਪਲਾਂਟ ਸਥਾਪਿਤ ਕਰਨ ਲਈ 39.35 ਕਰੋੜ ਰੁਪਏ ਖਰਚੇ ਜਾਣਗੇ।