ਅਕਾਲ ਅਕੈਡਮੀ ਕੌੜੀਵਾੜਾ ਨੇ ਵਣ ਮਹਾਂਉਤਵਸ ਮੌਕੇ ਬੂਟੇ ਲਗਾਏ

ਸਰਦੂਲਗੜ੍ਹ, 23 ਜੁਲਾਈ (ਬਲਜੀਤ ਪਾਲ, ਵਿਪਨ ਗੋਇਲ)-ਅਕਾਲ ਅਕੈਡਮੀ ਕੌੜੀਵਾੜਾ ਵਿਖੇ ਬੱਚਿਆਂ ਵਲੋਂ ਵਣ ਮਹੋਤਵਸ ਮਨਾਇਆਂ ਗਿਆ। ਜਿਸ ਵਿੱਚ ਬੱਚਿਆਂ ਨੇ ਲਗਭਗ 100 ਛਾਂਦਾਰ ਅਤੇ ਫ਼ਲਦਾਰ ਬੂਟੇ ਲਾਏ।
ਸਕੂਲ ਦੇ ਪ੍ਰਿੰਸੀਪਲ ਵੱਲੌਂ ਉਹਨਾ ਨੂੰ ਵਾਤਾਵਰਨ ਸ਼ੁੱਧ ਰੱਖਣ ਅਤੇ ਮਨੁੱਖੀ ਜ਼ਿੰਦਗੀ ਵਿੱਚ ਇਹਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਧਰਤੀ ਦਾ ਵੱਧ ਰਿਹਾ ਤਾਪਮਾਨ ਮਨੁੱਖ ਨੂੰ ਵਿਨਾਸ਼ ਵੱਲ ਲਿਜਾ ਰਿਹਾ ਹੈ। ਅਗਰ ਅਸੀਂ ਰੁੱਖਾਂ ਦੀ ਮਹੱਤਤਾ ਨੂੰ ਨਾ ਸਮਝਿਆ ਤਾਂ ਧਰਤੀ ਤੇ ਮਨੱਖੀ ਜੀਵਨ ਖ਼ਤਮ ਹੋਣ ਦੀ ਤਾਦਾਰ ਤੇ ਪਹੁੰਚ ਜਾਵੇਗਾ। ਇਸ ਲਈ ਸਾਨੂੰ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਹਰਿਆਵਲ ਲਹਿਰ ਚਲਾ ਕੇ ਸਭ ਨੂੰ ਇਸ ਵੱਲ ਪ੍ਰਰਿਤ ਕਰਨਾ ਚਾਹੀਦਾ ਹੈ। ਅਖ਼ੀਰ ਵਿੱਚ ਸਭ ਬੱਚਿਆਂ ਦਾ ਇਸ ਕੰਮ ਵਿੱਚ ਪਾਏ ਯੋਗਦਾਨ ਦਾ ਧੰਨਵਾਦ ਕਰਦਿਆਂ ਉਹਨਾਂ ਦਾ ਮਨੋਬਲ ਵਧਾਇਆ ਗਿਆ।
ਇਸ ਮੋਕੇ ਤੇ ਫਲੋਰ ਕੋਆਰਡੀਨੇਟਰ ਪਰਮਜੀਤ ਕੌਰ, ਕਮਲਜੀਤ ਸ਼ਰਮਾ, ਬਾਲਸੁਖਵਿਦਰ ਸਿੰਘ, ਪ੍ਰਕਾਸ਼ ਵਰਮਾ, ਅਤੇ ਹਰਜੀਤ ਕੌਰ ਵੀ ਹਾਜਰ ਰਹੇ।

Send this to a friend