ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਵਿਖੇ ਸ੍ਰੀ ਗੁਰੂੁ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਰਾਤਰੀ ਗੁਰਮਤਿ ਦੀਵਾਨ

ਜਲੰਧਰ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਜੀ ਅਤੇ ਜੋੜਾ-ਘਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਰਾਤਰੀ ਦੀਵਾਨ ਸਜਾਏ ਗਏ ।ਇਸ ਮੌਕੇ ਭਾਈ ਗੁਰਕੀਰਤ ਸਿੰਘ ਜੀ ਅਤੇ ਭਾਈ ਕੁਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਗੁਰੂ ਅਮਰ ਦਾਸ ਪਬਲਿਕ ਸਕੂਲ ਦੇ ਬੱਚਿਆਂ ਅਤੇ ਗੁਰਦੁਆਰਾ ਮਾਡਲ ਟਾਊਨ ਜਲੰਧਰ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦੇ ਰਸ -ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਗਿਆਨੀ ਅਜੀਤ ਸਿੰਘ ਰਤਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਉਪਰ ਵਿਸਥਾਰ ਨਾਲ ਰੌਸ਼ਨੀ ਪਾਈ।ਸਮਾਗਮ ਦੀ ਸੰਪਨਤਾ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਸ.ਅਜੀਤ ਸਿੰਘ ਸੇਠੀ,ਸ. ਮਹਿੰਦਰਜੀਤ ਸਿੰਘ, ਸ. ਕੰਵਲਜੀਤ ਸਿੰਘ ਕੋਛੜ, ਸ.ਸੁਰਜੀਤ ਸਿੰਘ ਅਰੋੜਾ, ਸ.ਪਰਮਪ੍ਰੀਤ ਸਿੰਘ ਸੋਨੂੰ, ਸ.ਕੁਲਤਾਰਨ ਸਿੰਘ ਅਨੰਦ, ਸ.ਤੇਜਦੀਪ ਸਿੰਘ ਸੇਠੀ,ਸ. ਗਗਨਦੀਪ ਸਿੰਘ ਸੇਠੀ, ਜੋੜਾ ਘਰ ਦੇ ਸੇਵਾਦਾਰ ਸ, ਰਾਜਿੰਦਰ ਸਿੰਘ ਸੇਠੀ. ਲ਼ੱਕੀੌ ਵਾਲੀਆ,ਸ. ਜਸਵਿੰਦਰ ਸਿੰਘ ਮੱਕੜ, ਡਾ. ਸਤਿੰਦਰ ਸਿੰਘ ਹਾਜ਼ਰ ਸਨ।

Send this to a friend