ਬਠਿੰਡਾ, 13 ਜੁਲਾਈ (ਗੁਰਦੀਪ ਮਾਨ)-ਪਿਛਲੇ ਕਈ ਦਿਨਾਂ ਤੋਂ ਬੱਸ ਅੱਡੇ ਦੀ ਚੁੰਗੀ ਵਧਣ ਨੂੰ ਲੈ ਕੇ ਪ੍ਰਾਈਵੇਟ ਆਪ੍ਰੇਟਰਾਂ ਨੇ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ।

ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਇਸ ਗੱਲ ਤੇ ਇੰਤਰਾਜ਼ ਕੀਤਾ ਕਿ ਟਰਾਸਪੋਰਟ ਨੂੰ ਪਹਿਲਾ ਹੀ ਡੀਜ਼ਲਾਂ ਅਤੇ ਹੋਰ ਸਪੇਰਪਾਰਟਸ ਦੇ ਮਹਿੰਗਾ ਹੋਣ ਦੇ ਕਾਰਨ ਮਾਰ ਪਈ ਜਾ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਵਲੋਂ ਚੁੰਗੀ ਨੂੰ ਡੱਬਲ ਕਰ ਦੇਣ ਦੇ ਨਾਲ ਛੋਟੇ ਟਰਾਂਸਪੋਰਟਸ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਪ੍ਰਾਈਵੇਟ ਆਪ੍ਰੇਟਰਾਂ ਨੇ ਪੀ ਆਰ ਟੀ ਸੀ ਦੇ ਜੀ ਐਨ ਦੇ ਨਾਲ ਇਹ ਮਸਲਾ ਹੱਲ ਕਰਨ ਵਾਸਤੇ ਕਿਹਾ ਪਰ ਇਸ ਦਾ ਕੋਈ ਨਤੀਜਾ ਨਹੀ ਨਿਕਲਿਆ ਤਾਂ ਅੱਜ ਸਵੇਰੇ ਤੋ ਲੈ ਕੇ ਸਾਰੀਆ ਪ੍ਰਾਈਵੇਟ ਆਪ੍ਰੇਟਰਾ ਨੇ ਬੱਸ ਅੱਡੇ ਨੂੰ ਖਾਲੀ ਕਰਕੇ ਬੱਸਾਂ ਨੂੰ ਬਾਹਰ ਮੇਨ ਸੜਕ ਦੇ ਕਿਨਾਰਿਆ ਤੇ ਸੁਰੂ ਕਰ ਦਿਤਾ ਜਿਸ ਕਾਰਨ ਪ੍ਰਸ਼ਾਸ਼ਨ ਨੂੰ ਟਰੈਫਿਕ ਚਲਾਉਣ ਵਾਸਤੇ ਕਾਫੀ ਜਾਦੋ ਜਾਦ ਕਰਨੀ ਪਈ ਕਿਉਕਿ ਪ੍ਰਾਈਵੈਟ ਅਪ੍ਰੇਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਨਾਲੋ ਬੱਸ ਅੱਡੇ ਦੀ ਫੀਸ ਪਰਚੀ ਡਬਲ ਕਰ ਦਿਤੀ ਸੀ ਅਤੇ ਰਾਤ ਨੂੰ ਖੜ੍ਹਨ ਵਾਲੀਆ ਬੱਸਾਂ ਦੀ ਪਰਚੀ ਵੀ ਡਬਲ ਕਰ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਇਹ ਸਟੈਪ ਚੁੱਕਣਾ ਪਿਆ ਪਰ ਪ੍ਰਸ਼ਾਸ਼ਨ ਨੇ ਟਰਾਸਪੋਰਟਰਾਂ ਦੇ ਬੇਨਤੀ ਕਰ ਇਹਨਾਂ ਬੱਸਾਂ ਨੂੰ ਬੱਸ ਅੱਡੇ ਤੋ ਹੀ ਚਲਾਇਆ ਜਾਵੇ ਅਤੇ ਵਧੀ ਹੋਈ ਅੱਡਾ ਫੀਸ ਪਹਿਲਾ ਵਾਲੀ ਹੀ ਲਾਗੂ ਕਰ ਦਿਤੀ ਅਤੇ ਅਗਲੇ ਹਫ਼ਤੇ ਦੁਆਰਾ ਮੀਟਿੰਗ ਕਰਕੇ ਇਸ ਦਾ ਹੱਲ ਕੱਢਿਆ ਜਾਵੇਗਾ ਜਿਸ ਨਾਲ ਬੱਸ ਮਾਲਕਾਂ ਨੂੰ ਰਾਹਿਤ ਮਿਲੀ ਹੈ।
ਪ੍ਰਾਈਵੇਟ ਆਪ੍ਰੇਟਰਾਂ ਅੱਗੇ ਪ੍ਰਸ਼ਾਸਨ ਨੇ ਟੇਕੇ ਗੋਡੇ ਕਿਹਾ ਗੱਲਬਾਤ ਰਾਹੀਂ ਕੀਤਾ ਜਾਵੇਗਾ ਮਸਲਾ ਹੱਲ



